Alaap Sikander Wedding Video: ਪੰਜਾਬੀ ਸੰਗੀਤ ਜਗਤ ਜਗਤ ਵਿੱਚ ਇਸ ਸਮੇਂ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਦਿੱਗਜ ਅਤੇ ਮਰਹੂਮ ਗਾਇਕ ਉਸਤਾਦ ਸਰਦੂਲ ਸਿਕੰਦਰ ਅਤੇ ਪ੍ਰਸਿੱਧ ਗਾਇਕਾ ਅਮਰ ਨੂਰੀ ਦੇ ਸਪੁੱਤਰ, ਨੌਜਵਾਨ ਗਾਇਕ ਅਲਾਪ ਸਿਕੰਦਰ (Alaap Sikander) ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਏ ਹਨ। ਅਲਾਪ ਸਿਕੰਦਰ ਨੇ ਕਨਿਕ ਨਾਲ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ ਹੈ। ਇਸ ਖ਼ੁਸ਼ੀ ਦੇ ਮੌਕੇ ‘ਤੇ ਪੰਜਾਬੀ ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਨਾਮੀ ਹਸਤੀਆਂ ਨੇ ਸ਼ਿਰਕਤ ਕਰਕੇ ਨਵ-ਵਿਆਹੀ ਜੋੜੀ ਨੂੰ ਆਸ਼ੀਰਵਾਦ ਦਿੱਤਾ।
ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਪੋਸਟ
ਪੰਜਾਬੀ ਗਾਇਕਾ ਸਤਵਿੰਦਰ ਬਿੱਟੀ ਨੇ ਵੀ ਇਸ ਵਿਆਹ ਸਮਾਗਮ ਦੀਆਂ ਰੌਣਕਾਂ ਨੂੰ ਦਰਸਾਉਂਦੀ ਇੱਕ ਖੂਬਸੂਰਤ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀ ਕੀਤੀ ਹੈ। ਇਸ ਵੀਡੀਓ ਵਿੱਚ ਵਿਆਹ ਦੀਆਂ ਖੁਸ਼ੀਆਂ ਅਤੇ ਸੰਗੀਤਕ ਮਾਹੌਲ ਸਾਫ਼ ਦੇਖਿਆ ਜਾ ਸਕਦਾ ਹੈ। ਵੀਡੀਓ ਸਾਂਝੀ ਕਰਦਿਆਂ ਸਤਵਿੰਦਰ ਬਿੱਟੀ ਨੇ ਭਾਵੁਕ ਅਤੇ ਪਿਆਰ ਭਰਿਆ ਸੁਨੇਹਾ ਲਿਖਦੇ ਹੋਏ ਕਿਹਾ, “ਪਿਆਰ, ਸੰਗੀਤ ਅਤੇ ਅਸੀਸਾਂ ਨਾਲ ਭਰਿਆ ਇੱਕ ਯਾਦਗਾਰ ਦਿਨ! ਅਲਾਪ ਸਿਕੰਦਰ ਅਤੇ ਕਨਿਕਾ ਨੂੰ ਨਵੇਂ ਜੀਵਨ ਦੀਆਂ ਬੇਅੰਤ ਮੁਬਾਰਕਾਂ। ਵਾਹਿਗੁਰੂ ਇਸ ਖ਼ੂਬਸੂਰਤ ਜੋੜੀ ‘ਤੇ ਹਮੇਸ਼ਾ ਆਪਣੀ ਮਿਹਰ ਬਣਾਈ ਰੱਖਣ।”
ਸੰਗੀਤਕ ਵਿਰਾਸਤ: ਅਲਾਪ ਸਿਕੰਦਰ ਪਟਿਆਲਾ ਘਰਾਣੇ ਦੀ ਅਮੀਰ ਸੰਗੀਤਕ ਵਿਰਾਸਤ ਨਾਲ ਸਬੰਧ ਰੱਖਦੇ ਹਨ। ਉਹ ਮਰਹੂਮ ਗਾਇਕ ਸਰਦੂਲ ਸਿਕੰਦਰ ਅਤੇ ਗਾਇਕਾ ਅਮਰ ਨੂਰੀ ਦੇ ਬੇਟੇ ਹਨ, ਅਤੇ ਉਨ੍ਹਾਂ ਦੇ ਭਰਾ ਸਾਰੰਗ ਸਿਕੰਦਰ ਵੀ ਗਾਇਕੀ ਦੇ ਖੇਤਰ ਵਿੱਚ ਸਰਗਰਮ ਹਨ।
ਗਾਇਕੀ ਦਾ ਸਫ਼ਰ: ਆਪਣੇ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ ਅਲਾਪ ਨੇ ਸੂਫ਼ੀ ਅਤੇ ਪੰਜਾਬੀ ਲੋਕ ਗਾਇਕੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ। ਉਹ ਅਕਸਰ ਆਪਣੀ ਮਾਂ ਅਮਰ ਨੂਰੀ ਅਤੇ ਭਰਾ ਸਾਰੰਗ ਸਿਕੰਦਰ ਨਾਲ ਲਾਈਵ ਸ਼ੋਅਜ਼ ਅਤੇ ਸੰਗੀਤਕ ਮਹਿਫ਼ਲਾਂ ਵਿੱਚ ਆਪਣੀ ਦਮਦਾਰ ਆਵਾਜ਼ ਦਾ ਜਾਦੂ ਬਿਖੇਰਦੇ ਨਜ਼ਰ ਆਉਂਦੇ ਹਨ। ਸੋਸ਼ਲ ਮੀਡੀਆ ‘ਤੇ ਅਲਾਪ ਸਿਕੰਦਰ ਅਤੇ ਕਨਿਕਾ ਦੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕਾਂ ਅਤੇ ਕਲਾਕਾਰਾਂ ਵੱਲੋਂ ਲਗਾਤਾਰ ਸਿਕੰਦਰ ਪਰਿਵਾਰ ਅਤੇ ਨਵ-ਵਿਆਹੀ ਜੋੜੀ ਨੂੰ ਮੁਬਾਰਕਾਂ ਦਿੱਤੀਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।