Mohammed Shami Cheque Bounce Case Hasin Jahan : ਭਾਰਤੀ ਕ੍ਰਿਕਟਰ ਮੁਹੰਮਦ ਸ਼ਮੀ ਨੂੰ ਅਲੀਪੁਰ ਅਦਾਲਤ ਨੇ ਚੈੱਕ ਬਾਊਂਸ ਹੋਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ। ਇਹ ਮਾਮਲਾ ਉਨ੍ਹਾਂ ਦੀ ਅਲੱਗ ਰਹਿ ਰਹੀ ਪਤਨੀ ਹਸੀਨ ਜਹਾਂ ਨਾਲ ਜੁੜਿਆ ਹੋਇਆ ਸੀ ,ਜਿਨ੍ਹਾਂ ਨੇ ਆਰੋਪ ਲਗਾਇਆ ਸੀ ਕਿ ਸ਼ਮੀ ਵੱਲੋਂ ਘਰੇਲੂ ਖਰਚਿਆਂ ਲਈ ਦਿੱਤਾ ਗਿਆ 1 ਲੱਖ ਰੁਪਏ ਦਾ ਚੈੱਕ ਬਾਊਂਸ ਹੋ ਗਿਆ ਸੀ। ਇਹ ਮਾਮਲਾ ਚਾਰ ਸਾਲਾਂ ਤੋਂ ਪੈਂਡਿੰਗ ਸੀ ਪਰ ਅਲੀਪੁਰ ਅਦਾਲਤ ਨੇ ਬੁੱਧਵਾਰ ਨੂੰ ਆਪਣੇ ਫੈਸਲੇ ਵਿੱਚ ਸ਼ਮੀ ਨੂੰ ਸਾਰੇ ਆਰੋਪਾਂ ਤੋਂ ਬਰੀ ਕਰ ਦਿੱਤਾ।
ਕੋਰਟ ਨੇ ਕੀ ਕਿਹਾ
ਜਸਟਿਸ ਅਜੈ ਕੁਮਾਰ ਮੁਖਰਜੀ ਨੇ ਹੁਕਮ ਪਾਸ ਕਰਦੇ ਹੋਏ ਕਿਹਾ ਕਿ ਪਟੀਸ਼ਨਕਰਤਾ ਨੰਬਰ 1, ਹਸੀਨ ਜਹਾਂ ਨੂੰ ਹਰ ਮਹੀਨੇ ਡੇਢ ਲੱਖ ਅਤੇ ਉਨ੍ਹਾਂ ਦੀ ਧੀ ਨੂੰ ਢਾਈ ਲੱਖ ਰੁਪਏ ਕੇਸ ਦੇ ਨਿਪਟਾਰੇ ਤੱਕ ਵਿੱਤੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਉਚਿਤ ਹੋਵੇਗੀ। ਅਦਾਲਤ ਨੇ ਇਹ ਵੀ ਕਿਹਾ ਕਿ ਜੇ ਮੁਹੰਮਦ ਸ਼ਮੀ ਚਾਹੁਣ ਤਾਂ ਉਹ ਆਪਣੀ ਮਰਜ਼ੀ ਨਾਲ ਬੱਚੀ ਦੀ ਵਾਧੂ ਮਦਦ ਲਈ ਹੋਰ ਰਕਮ ਵੀ ਦੇ ਸਕਦੇ ਹਨ।
ਪਹਿਲਾਂ ਵੀ ਆਇਆ ਸੀ ਗੁਜ਼ਾਰਾ ਭੱਤੇ ਦਾ ਹੁਕਮ
ਦੱਸ ਦੇਈਏ ਕਿ ਪਿਛਲੇ ਸਾਲ ਵੀ ਜਸਟਿਸ ਅਜੈ ਕੁਮਾਰ ਮੁਖਰਜੀ ਨੇ ਹੁਕਮ ਦਿੱਤਾ ਸੀ ਕਿ ਸ਼ਮੀ ਆਪਣੀ ਪਤਨੀ ਅਤੇ ਧੀ ਨੂੰ ਹਰ ਮਹੀਨੇ 4 ਲੱਖ ਰੁਪਏ ਗੁਜ਼ਾਰਾ ਭੱਤਾ ਦੇਣਗੇ। ਹਾਲਾਂਕਿ ਇਸ ਫੈਸਲੇ ਤੋਂ ਨਾਰਾਜ਼ ਹਸੀਨ ਜਹਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਇਆ ਸੀ ਅਤੇ ਗੁਜ਼ਾਰਾ ਭੱਤੇ ਦੀ ਰਕਮ 4 ਲੱਖ ਤੋਂ ਵਧਾਕੇ 10 ਲੱਖ ਰੁਪਏ ਕਰਨ ਦੀ ਮੰਗ ਕੀਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ