T20 World Cup 2026: ਕ੍ਰਿਕਟ ਜਗਤ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ 2026 ਲਈ ਇੱਕ ਹੋਰ ਟੀਮ ਦਾ ਐਲਾਨ ਹੋ ਗਿਆ ਹੈ। ਦਰਅਸਲ, ਪਾਕਿਸਤਾਨ ਕ੍ਰਿਕਟ ਬੋਰਡ (PCB) ਨੇ ਇੰਗਲੈਂਡ ਅਤੇ ਵੇਲਜ਼ ਵਿੱਚ ਹੋਣ ਵਾਲੇ ਆਈ.ਸੀ.ਸੀ. ਮਹਿਲਾ ਟੀ-20 ਵਿਸ਼ਵ ਕੱਪ 2026 ਅਤੇ ਆਇਰਲੈਂਡ ਵਿੱਚ ਖੇਡੀ ਜਾਣ ਵਾਲੀ ਤਿਕੋਣੀ ਸੀਰੀਜ਼ ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। 24 ਸਾਲਾ ਸਟਾਰ ਆਲਰਾਊਂਡਰ ਫਾਤਿਮਾ ਸਨਾ ਨੂੰ ਇੱਕ ਵਾਰ ਫਿਰ ਟੀਮ ਦੀ ਕਪਤਾਨੀ ਸੌਂਪੀ ਗਈ ਹੈ।
ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਲਈ ਸ਼ੈਡਿਊਲ
ਜਾਣਕਾਰੀ ਲਈ ਦੱਸ ਦੇਈਏ ਕਿ ਫਾਤਿਮਾ ਸਨਾ ਲਗਾਤਾਰ ਦੂਜੀ ਵਾਰ ਟੀ-20 ਵਿਸ਼ਵ ਕੱਪ ਵਿੱਚ ਪਾਕਿਸਤਾਨ ਦੀ ਕਮਾਨ ਸੰਭਾਲੇਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2024 ਵਿੱਚ ਯੂ.ਏ.ਈ. ‘ਚ ਖੇਡੇ ਗਏ ਵਿਸ਼ਵ ਕੱਪ ਵਿੱਚ ਵੀ ਟੀਮ ਦੀ ਅਗਵਾਈ ਕੀਤੀ ਸੀ। ਪੀ.ਸੀ.ਬੀ. ਨੇ ਇਸ ਵਾਰ ਵੱਡਾ ਫੈਸਲਾ ਲੈਂਦਿਆਂ 5 ਨਵੇਂ ਖਿਡਾਰੀਆਂ- ਐਮਨ ਫਾਤਿਮਾ, ਨਤਾਲੀਆ ਪਰਵੇਜ਼, ਰਮੀਨ ਸ਼ਮੀਮ, ਸਾਇਰਾ ਜਬੀਨ ਅਤੇ ਤਸਮੀਆ ਰੁਬਾਬ ਨੂੰ ਪਹਿਲੀ ਵਾਰ ਵਿਸ਼ਵ ਕੱਪ ਟੀਮ ਵਿੱਚ ਸ਼ਾਮਲ ਕੀਤਾ ਹੈ। ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਪਾਕਿਸਤਾਨ ਦੀ ਟੀਮ 28 ਮਈ ਤੋਂ 4 ਜੂਨ ਤੱਕ ਡਬਲਿਨ (ਆਇਰਲੈਂਡ) ਵਿਖੇ ਇੱਕ ਤਿਕੋਣੀ ਲੜੀ ਖੇਡੇਗੀ, ਜਿਸ ਵਿੱਚ ਮੇਜ਼ਬਾਨ ਆਇਰਲੈਂਡ ਅਤੇ ਵੈਸਟਇੰਡੀਜ਼ ਦੀਆਂ ਟੀਮਾਂ ਵੀ ਹਿੱਸਾ ਲੈਣਗੀਆਂ। ਇੰਗਲੈਂਡ ਅਤੇ ਵੇਲਜ਼ ਵਿੱਚ 12 ਜੂਨ ਤੋਂ 5 ਜੁਲਾਈ, 2026 ਤੱਕ ਹੋਣ ਵਾਲੇ ਇਸ 12-ਟੀਮਾਂ ਦੇ ਮਹਿਲਾ ਟੀ-20 ਕ੍ਰਿਕਟ ਵਿਸ਼ਵ ਕੱਪ ‘ਚ ਪਾਕਿਸਤਾਨ ਦਾ ਸ਼ੈਡਿਊਲ ਇਸ ਤਰ੍ਹਾਂ ਹੈ-
ਪਹਿਲਾ ਮੈਚ (ਬਨਾਮ ਭਾਰਤ): 14 ਜੂਨ
ਦੂਜਾ ਮੈਚ (ਬਨਾਮ ਦੱਖਣੀ ਅਫਰੀਕਾ): 17 ਜੂਨ
ਤੀਜਾ ਮੈਚ (ਬਨਾਮ ਬੰਗਲਾਦੇਸ਼): 20 ਜੂਨ
ਚੌਥਾ ਮੈਚ (ਬਨਾਮ ਆਸਟ੍ਰੇਲੀਆ): 23 ਜੂਨ
ਪੰਜਵਾਂ ਮੈਚ (ਬਨਾਮ ਨੀਦਰਲੈਂਡ): 27 ਜੂਨ
ਪਾਕਿਸਤਾਨ ਦੀ ਪੂਰੀ ਟੀਮ:
ਫਾਤਿਮਾ ਸਨਾ (ਕਪਤਾਨ), ਆਲੀਆ ਰਿਆਜ਼, ਆਇਸ਼ਾ ਜ਼ਫਰ, ਡਾਇਨਾ ਬੇਗ, ਐਮਨ ਫਾਤਿਮਾ, ਗੁਲ ਫਿਰੋਜ਼ਾ, ਇਰਮ ਜਾਵੇਦ, ਮੁਨੀਬਾ ਅਲੀ ਸਿੱਦੀਕੀ (ਵਿਕਟਕੀਪਰ), ਨਸ਼ਰਾ ਸੰਧੂ, ਨਤਾਲੀਆ ਪਰਵੇਜ਼, ਰਮੀਨ ਸ਼ਮੀਮ, ਸਾਦੀਆ ਇਕਬਾਲ, ਸਾਇਰਾ ਜਬੀਨ, ਤਸਮੀਆ ਰੁਬਾਬ ਅਤੇ ਤੁਬਾ ਹਸਨ।
ਰਿਜ਼ਰਵ ਖਿਡਾਰੀ: ਅੰਬਰ ਕੈਨਾਤ, ਮੋਮਿਨਾ ਰਿਆਸਤ, ਸਦਫ਼ ਸ਼ਮਾਸ, ਸਿਦਰਾ ਅਮੀਨ, ਸੱਯਦਾ ਅਰੂਬ ਸ਼ਾਹ ਅਤੇ ਉਮ-ਏ-ਹਾਨੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ