Punjab BJP Janta di vidhan sabha : ਭਾਰਤੀ ਜਨਤਾ ਪਾਰਟੀ (BJP) ਪੰਜਾਬ 1 ਮਈ 2026 ਨੂੰ ਸਵੇਰੇ 11 ਵਜੇ ਤੋਂ ਪੰਜਾਬ ਭਾਜਪਾ ਮੁੱਖ ਦਫ਼ਤਰ ਸੈਕਟਰ 37-ਏ ਚੰਡੀਗੜ੍ਹ ਦੇ ਨੇੜੇ “ਜਨਤਾ ਦੀ ਵਿਧਾਨ ਸਭਾ” ਦਾ ਆਯੋਜਨ ਕਰੇਗੀ। ਇਹ ਪ੍ਰੋਗਰਾਮ ਉਸੇ ਦਿਨ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ ਬੁਲਾਈ ਗਈ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੇ ਸਮਾਂਤਰ ਇੱਕ ਮਹੱਤਵਪੂਰਨ ਜਨ ਮੰਚ ਵਜੋਂ ਆਯੋਜਿਤ ਕੀਤਾ ਜਾ ਰਿਹਾ ਹੈ।
ਇਸ ਪਹਿਲ ਰਾਹੀਂ ਭਾਜਪਾ ਦਾ ਉਦੇਸ਼ ਸੂਬੇ ਦੇ ਮੌਜੂਦਾ ਰਾਜਨੀਤਿਕ ਦ੍ਰਿਸ਼ ਦੇ ਵਿਚਕਾਰ ਮੁੱਖ ਜਨ ਮਸਲਿਆਂ ਅਤੇ ਚਿੰਤਾਵਾਂ ਨੂੰ ਉਭਾਰਨਾ ਹੈ। ਇਸ ਜਨਤਾ ਦੀ ਵਿਧਾਨ ਸਭਾ ਵਿਚ ਪਾਰਟੀ ਦੇ ਸੀਨੀਅਰ ਨੇਤਾ ਸ਼ਾਮਿਲ ਹੋਣਗੇ, ਜਿਨ੍ਹਾਂ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ, ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਕੌਮੀ ਜਨਰਲ ਸਕੱਤਰ ਤਰੁਣ ਚੁਘ, ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ ਦੇ ਨਾਲ-ਨਾਲ ਕਈ ਹੋਰ ਆਗੂ ਵੀ ਸ਼ਾਮਿਲ ਹੋਣਗੇ।
ਭਾਜਪਾ ਆਗੂਆਂ ਅਨੁਸਾਰ ਇਹ ਪ੍ਰੋਗਰਾਮ ਅਜਿਹੇ ਸਮੇਂ ਵਿੱਚ ਕੀਤਾ ਜਾ ਰਿਹਾ ਹੈ ,ਜਦੋਂ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਕਥਿਤ ਤੌਰ ‘ਤੇ ਜਨ ਹਿੱਤ ਦੀ ਬਜਾਏ ਰਾਜਨੀਤਿਕ ਮਕਸਦਾਂ ਦੀ ਪੂਰਤੀ ਲਈ ਬੁਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਪੀਕਰ ਦੇ ਅਹੁਦੇ ਦੀ ਮਰਯਾਦਾ, ਸਰਕਾਰ ਦਾ ਜਨ ਮਸਲਿਆਂ ਪ੍ਰਤੀ ਰਵੱਈਆ ਅਤੇ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਕਰਮਚਾਰੀਆਂ ਨੂੰ ਬਕਾਇਆ ਮਹਿੰਗਾਈ ਭੱਤਾ (ਡੀਏ) ਨਾ ਦਿੱਤੇ ਜਾਣ ਬਾਰੇ ਵੀ ਚਿੰਤਾਵਾਂ ਜਤਾਈਆਂ ਗਈਆਂ ਹਨ।
ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਵਿੱਚ ਇੱਕ ਐਸਾ ਮੰਚ ਤਿਆਰ ਕਰਨਾ ਲਾਜ਼ਮੀ ਹੋ ਗਿਆ ਹੈ, ਜਿੱਥੇ ਲੋਕਾਂ ਦੀ ਆਵਾਜ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੁਣਿਆ ਅਤੇ ਪੇਸ਼ ਕੀਤਾ ਜਾ ਸਕੇ। “ਜਨਤਾ ਦੀ ਵਿਧਾਨ ਸਭਾ” ਦਾ ਉਦੇਸ਼ ਜਨ ਸਰੋਕਾਰਾਂ ਨੂੰ ਅੱਗੇ ਲਿਆਉਣਾ ਅਤੇ ਲੋਕਤੰਤਰਕ ਜਵਾਬਦੇਹੀ ਨੂੰ ਮਜ਼ਬੂਤ ਕਰਨਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ