Punjab Job Scam : ਪੰਜਾਬ ਪੁਲਿਸ ‘ਚ ਫਰਜ਼ੀ ਸਰਟੀਫਿਕੇਟ ਦੇ ਜ਼ਰੀਏ ਨੌਕਰੀ ਹਾਸਿਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਸਰਟੀਫਿਕੇਟ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੂੰ ਵੈਰੀਫਿਕੇਸ਼ਨ ਲਈ ਭੇਜਿਆ ਗਿਆ। ਜਾਂਚ ਕਰਨ ‘ਤੇ ਦਸਤਾਵੇਜ਼ ਜਾਅਲੀ ਪਾਇਆ ਗਿਆ।
ਬੋਰਡ ਨੇ ਤੁਰੰਤ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਆਪਣੇ ਰਿਕਾਰਡ ਵਿੱਚ ਬਲੈਕਲਿਸਟ ਕੀਤਾ ਅਤੇ ਜਾਅਲੀ ਸਰਟੀਫਿਕੇਟ ਜ਼ਬਤ ਕਰ ਲਿਆ। ਪੰਜਾਬ ਪੁਲਿਸ ਨੂੰ ਇੱਕ ਪੱਤਰ ਵੀ ਲਿਖਿਆ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਅਗਲੀ ਕਾਰਵਾਈ ਦੀ ਜਾਣਕਾਰੀ ਦਿੱਤੀ ਗਈ ਹੈ। ਭਵਿੱਖ ਵਿੱਚ ਆਰੋਪੀਆਂ ਨੂੰ ਦੂਜਿਆਂ ਨਾਲ ਧੋਖਾਧੜੀ ਕਰਨ ਤੋਂ ਰੋਕਣ ਲਈ ਬੋਰਡ ਨੇ ਸਰਟੀਫਿਕੇਟ ਨੂੰ ਆਪਣੀ ਵੈੱਬਸਾਈਟ ‘ਤੇ ਵੀ ਅਪਲੋਡ ਕੀਤਾ ਹੈ।
ਜਾਣਕਾਰੀ ਮੁਤਾਬਕ ਵੈਰੀਫਿਕੇਸ਼ਨ ਲਈ ਭੇਜਿਆ ਗਿਆ ਸਰਟੀਫਿਕੇਟ ਮਾਰਚ 2011 ਦਾ ਸੀ। ਜਾਂਚ ਦੌਰਾਨ ਇਸ ‘ਚ ਗੜਬੜੀ ਸਾਹਮਣੇ ਆਈ। ਸਰਟੀਫਿਕੇਟ ‘ਤੇ ਬਿਨੈਕਾਰ ਦਾ ਨਾਮ ਰਾਜਬੀਰ ਸਿੰਘ ਵਜੋਂ ਦਰਜ ਸੀ, ਜਦੋਂ ਕਿ ਮਾਪਿਆਂ ਦੇ ਨਾਮ ਵੀ ਮੇਲ ਖਾਂਦੇ ਸਨ ਪਰ ਸਰਟੀਫਿਕੇਟ ਰਿਕਾਰਡ ਵਿੱਚ ਮੌਜੂਦ ਨਹੀਂ ਮਿਲਿਆ।
ਹਰ ਮਹੀਨੇ ਆਉਂਦੇ ਆ 2,000 ਤੋਂ ਵੱਧ ਮਾਮਲੇ
ਬੋਰਡ ਅਧਿਕਾਰੀਆਂ ਦੇ ਅਨੁਸਾਰ ਹਰ ਮਹੀਨੇ 2,000 ਤੋਂ ਵੱਧ ਸਰਟੀਫਿਕੇਟ ਤਸਦੀਕ ਲਈ ਜਮ੍ਹਾਂ ਕਰਵਾਏ ਜਾਂਦੇ ਹਨ। ਇਹ ਪਹਿਲਾ ਮਾਮਲਾ ਨਹੀਂ ਹੈ। ਪਹਿਲਾਂ ਰੇਲਵੇ, ਭਾਰਤੀ ਫੌਜ ਅਤੇ ਪਾਸਪੋਰਟ ਦਫਤਰ ਨਾਲ ਸਬੰਧਤ ਕਈ ਜਾਅਲੀ ਸਰਟੀਫਿਕੇਟ ਸਾਹਮਣੇ ਆ ਚੁੱਕੇ ਹਨ।
ਸਿਸਟਮ ‘ਚ ਕੀਤੇ ਗਏ ਬਦਲਾਅ
ਅਜਿਹੇ ਮਾਮਲਿਆਂ ਨੂੰ ਰੋਕਣ ਲਈ ਬੋਰਡ ਨੇ ਆਪਣੇ ਸਿਸਟਮ ਨੂੰ ਮਜ਼ਬੂਤ ਕੀਤਾ ਹੈ। ਸਰਟੀਫਿਕੇਟ ਹੁਣ ਆਧਾਰ ਨਾਲ ਜੁੜੇ ਹੋਏ ਹਨ ਅਤੇ ਡਿਜੀਟਲ ਵੈਰੀਫਿਕੇਸ਼ਨ (ਡੀਜੀ ਸਿਸਟਮ) ਲਾਗੂ ਕੀਤਾ ਗਿਆ ਹੈ, ਜਿਸ ਨਾਲ ਧੋਖਾਧੜੀ ਦੀ ਸੰਭਾਵਨਾ ਘੱਟ ਜਾਂਦੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ