Plane Crash: ਇੱਕ ਵਾਰ ਫਿਰ ਤੋਂ ਪਲੇਨ ਕ੍ਰੈਸ਼ ਨਾਲ ਜੁੜੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਪਾਕੋਇਮਾ ਇਲਾਕੇ ਵਿੱਚ ਇੱਕ ਛੋਟਾ ਜਹਾਜ਼ ਹਾਈ-ਵੋਲਟੇਜ ਬਿਜਲੀ ਦੀਆਂ ਤਾਰਾਂ ਨਾਲ ਟਕਰਾ ਗਿਆ ਤੇ ਆਟੋ ਪਾਰਟਸ ਸਟੋਰ ਦੇ ਪਾਰਕਿੰਗ ਲਾਟ ਵਿੱਚ ਕ੍ਰੈਸ਼ ਹੋ ਗਿਆ। ਹਾਲਾਂਕਿ ਇਸ ਤੋਂ ਪਹਿਲਾਂ ਕਿ ਕੋਈ ਵੱਡਾ ਧਮਾਕਾ ਹੁੰਦਾ, ਉੱਥੇ ਮੌਜੂਦ ਲੋਕਾਂ ਨੇ ਫ਼ਰਿਸ਼ਤੇ ਬਣ ਕੇ ਪਾਇਲਟ ਦੀ ਜਾਨ ਬਚਾ ਲਈ ਤੇ ਉਸ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਸ ਹਾਦਸੇ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਜ਼ੋਰਦਾਰ ਧਮਾਕੇ ਤੋਂ ਬਾਅਦ ਬੱਤੀ ਹੋਈ ਗੁੱਲ
ਸਾਹਮਣੇ ਆਈ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਜਹਾਜ਼ ਉਤਰਦੇ ਸਮੇਂ ਹਾਈ-ਟੈਨਸ਼ਨ ਤਾਰਾਂ ਨਾਲ ਟਕਰਾ ਗਿਆ, ਜਿਸ ਨਾਲ ਧਮਾਕੇ ਮਗਰੋਂ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋ ਗਈ ਅਤੇ ਜਹਾਜ਼ ਕ੍ਰੈਸ਼ ਹੋ ਕੇ ਪਾਰਕਿੰਗ ਵਿੱਚ ਜਾ ਡਿੱਗਿਆ। ਜਿਵੇਂ ਹੀ ਜਹਾਜ਼ ਡਿੱਗਿਆ, ਨੇੜੇ ਹੀ ਸਥਿਤ ‘ਓ-ਰੇਲੀ ਆਟੋ ਪਾਰਟਸ’ ਦੇ ਕਰਮਚਾਰੀ ਅਤੇ ਹੋਰ ਲੋਕ ਤੁਰੰਤ ਮਲਬੇ ਵੱਲ ਭੱਜੇ ਤੇ ਲਗਭਗ ਇੱਕ ਦਰਜਨ ਲੋਕਾਂ ਨੇ ਮਿਲ ਕੇ ਜਹਾਜ਼ ਦੇ ਵਿੰਗਜ਼ ਅਤੇ ਮਲਬੇ ਨੂੰ ਆਪਣੇ ਹੱਥਾਂ ਨਾਲ ਉੱਪਰ ਚੁੱਕਿਆ ਤਾਂ ਜੋ ਅੰਦਰ ਫਸੇ ਪਾਇਲਟ ਨੂੰ ਬਾਹਰ ਕੱਢਿਆ ਜਾ ਸਕੇ।
🚨🇺🇸 A small plane crashed into power lines in Pacoima, California, sparking a fiery explosion
A dozen bystanders from an O’Reilly Auto Parts lot ran straight into the wreckage and LIFTED the plane off the 72-year-old pilot, pulling him to safety.
Real people running into… pic.twitter.com/wCQ515e1d7
— Mario Nawfal (@MarioNawfal) April 22, 2026
ਪਾਇਲਟ ਦੀ ਉਮਰ ਲਗਭਗ 70-72 ਸਾਲ ਦੱਸੀ ਜਾ ਰਹੀ ਹੈ। ਉਸ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਇਆ ਗਿਆ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਿੱਥੇ ਜਹਾਜ਼ ਕ੍ਰੈਸ਼ ਹੋਇਆ, ਉੱਥੇ ਜਹਾਜ਼ ਦੀ ਟੱਕਰ ਕਾਰਨ 35,000 ਵੋਲਟ ਦੀਆਂ ਬਿਜਲੀ ਦੀਆਂ ਨੰਗੀਆਂ ਜ਼ਮੀਨ ‘ਤੇ ਡਿੱਗੀਆਂ ਹੋਈਆਂ ਸਨ। ਅਜਿਹੇ ਖ਼ਤਰਨਾਕ ਹਾਲਾਤਾਂ ਵਿੱਚ ਲੋਕਾਂ ਨੇ ਜਿਸ ਬਹਾਦਰੀ ਨਾਲ ਪਾਇਲਟ ਦੀ ਜਾਨ ਬਚਾਈ, ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ