Police Transfer: ਪੁਲਿਸ ਵਿਭਾਗ ਵਿਚਾਲੇ ਤਬਾਦਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਦੱਸ ਦੇਈਏ ਕਿ ਪੰਜਾਬ ਦੇ ਨਾਲ-ਨਾਲ ਹਰਿਆਣਾ ਵਿੱਚ ਵੀ ਕਈ ਪੁਲਿਸ ਅਧਿਕਾਰੀਆਂ ਦਾ ਟਰਾਂਸਫਰ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਹਰਿਆਣਾ ਵਿੱਚ ਪੁਲਿਸ ਵਿਭਾਗ ਅੰਦਰ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਦੇਖਣ ਨੂੰ ਮਿਲਿਆ ਹੈ, ਜਿਸ ਨਾਲ ਸੂਬੇ ਦੀ ਕਾਨੂੰਨ-ਵਿਵਸਥਾ ਵਿੱਚ ਨਵੀਂ ਹਲਚਲ ਮਚਾ ਦਿੱਤੀ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਹੁਕਮਾਂ ਅਨੁਸਾਰ 46 HPS ਅਧਿਕਾਰੀਆਂ ਦੇ ਤਬਾਦਲੇ ਤੁਰੰਤ ਪ੍ਰਭਾਵ ਨਾਲ ਕਰ ਦਿੱਤੇ ਗਏ ਹਨ, ਜਿਨ੍ਹਾਂ ਵਿੱਚ ਕਈ ਮਹੱਤਵਪੂਰਨ ਜ਼ਿਲ੍ਹਿਆਂ ਦੇ DSP ਵੀ ਸ਼ਾਮਲ ਹਨ।
ਜਾਣੋ ਅਚਾਨਕ ਕਿਉਂ ਕੀਤੇ ਗਏ ਤਬਾਦਲੇ?
ਹੋਮ ਡਿਪਾਰਟਮੈਂਟ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਦਰਸਾਇਆ ਗਿਆ ਹੈ ਕਿ ਇਹ ਤਬਾਦਲੇ ਪ੍ਰਸ਼ਾਸਨਿਕ ਲੋੜਾਂ ਅਤੇ ਵਿਭਾਗੀ ਸੁਧਾਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੇ ਗਏ ਹਨ। ਇਸ ਫੇਰਬਦਲ ਨਾਲ ਕਈ ਅਧਿਕਾਰੀਆਂ ਨੂੰ ਨਵੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ, ਜਦਕਿ ਕੁਝ ਨੂੰ ਖਾਲੀ ਅਸਾਮੀਆਂ ‘ਤੇ ਤਾਇਨਾਤ ਕੀਤਾ ਗਿਆ ਹੈ।



ਇੱਥੇ ਵੇਖੋ ਲਿਸਟ ਵਿੱਚ ਕਿਸ-ਕਿਸ ਦਾ ਨਾਮ ਸ਼ਾਮਲ…
ਜਾਰੀ ਲਿਸਟ ਮੁਤਾਬਕ ਪ੍ਰਣਯ ਕੁਮਾਰ ਨੂੰ ਪਾਣੀਪਤ ਤੋਂ ਫਤੇਹਾਬਾਦ ਤਬਾਦਲਾ ਕੀਤਾ ਗਿਆ ਹੈ, ਜਦਕਿ ਹਰਵਿੰਦਰ ਸਿੰਘ ਨੂੰ HSNCB ਤੋਂ ਬਿਲਾਸਪੁਰ (ਯਮੁਨਾਨਗਰ) ਭੇਜਿਆ ਗਿਆ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਨੂੰ ਨੂਹ ਤੋਂ ਗੁਰੁਗ੍ਰਾਮ ਵਿੱਚ ACP ਵਜੋਂ ਤਾਇਨਾਤ ਕੀਤਾ ਗਿਆ ਹੈ। ਰਮੇਸ਼ ਚੰਦਰ ਨੂੰ ਕੈਥਲ ਤੋਂ ਕਰਨਾਲ ਦੇ ਕਮਾਂਡੋ ਯੂਨਿਟ ਵਿੱਚ ਭੇਜਿਆ ਗਿਆ ਹੈ।
ਸਿੱਧਾਰਥ ਨੂੰ ਸ਼ਾਹਬਾਦ ਤੋਂ ਸਿਰਸਾ, ਦੇਵੇਂਦਰ ਸਿੰਘ ਨੂੰ GRP ਤੋਂ ਮਧੁਬਨ ਅਤੇ ਰਮੇਸ਼ ਗੁਲੀਆ ਨੂੰ ਗੁਹਲਾ ਤੋਂ ਮਨੇਸਰ ਭੇਜਿਆ ਗਿਆ ਹੈ। ਪੰਕਜ ਕੁਮਾਰ ਨੂੰ ਮੁਜੇਸਰ (ਫਰੀਦਾਬਾਦ) ਵਿੱਚ ACP ਬਣਾਇਆ ਗਿਆ ਹੈ, ਜਦਕਿ ਸੰਦੀਪ ਮੋਰ ਨੂੰ ਸਰਾਇ ਫਰੀਦਾਬਾਦ ਤੋਂ ਭੋਂਡਸੀ ਵਿੱਚ ਤਬਦੀਲ ਕੀਤਾ ਗਿਆ ਹੈ।
ਇਸ ਫੇਰਬਦਲ ਵਿੱਚ ਕਈ ਅਧਿਕਾਰੀਆਂ ਨੂੰ SV & ACB, CID, IRB ਅਤੇ ਹੋਰ ਮਹੱਤਵਪੂਰਨ ਵਿਭਾਗਾਂ ਵਿੱਚ ਵੀ ਤਾਇਨਾਤ ਕੀਤਾ ਗਿਆ ਹੈ। ਰਵੀ ਖੁੰਡੀਆ ਨੂੰ ਰੋਹਤਕ ਤੋਂ ਬੱਲਭਗੜ੍ਹ ਵਿੱਚ ACP ਬਣਾਇਆ ਗਿਆ ਹੈ, ਜਦਕਿ ਅਮਨ ਯਾਦਵ ਨੂੰ CID ਵਿੱਚ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ।
ਹੋਰ ਅਧਿਕਾਰੀਆਂ ਵਿੱਚ ਮੁਕੇਸ਼ ਕੁਮਾਰ, ਸੰਦੀਪ ਸ਼ਰਮਾ, ਵਿਪਿਨ ਕਾਦਿਆਨ, ਜੁਗਲ ਕਿਸ਼ੋਰ, ਗੌਰਵ ਫੋਗਾਟ, ਵਿਜੇ ਕੁਮਾਰ ਨੇਹਰਾ, ਅਭਿਲਕਸ਼ ਜੋਸ਼ੀ ਅਤੇ ਮੁਨੀਸ਼ ਸਹਿਗਲ ਸਮੇਤ ਕਈ ਨਾਮ ਸ਼ਾਮਲ ਹਨ, ਜਿਨ੍ਹਾਂ ਨੂੰ ਵੱਖ-ਵੱਖ ਯੂਨਿਟਾਂ ਵਿੱਚ ਭੇਜਿਆ ਗਿਆ ਹੈ।
ਇਸ ਵੱਡੇ ਪੱਧਰ ਦੇ ਤਬਾਦਲੇ ਨੂੰ ਪ੍ਰਸ਼ਾਸਨ ਵੱਲੋਂ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਅਤੇ ਕੰਮਕਾਜ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਨਵੇਂ DSP ਦੀ ਤਾਇਨਾਤੀ ਨਾਲ ਸਥਾਨਕ ਪੱਧਰ ‘ਤੇ ਵੀ ਨਵੇਂ ਬਦਲਾਅ ਦੇ ਸੰਕੇਤ ਮਿਲ ਰਹੇ ਹਨ।
ਹੋਰ ਪੜ੍ਹੋ