Gold Silver Rate Today: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਯਾਨੀ 9 ਅਪ੍ਰੈਲ 2026 ਨੂੰ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਐੱਮ. ਸੀ. ਐਕਸ. (MCX) ‘ਤੇ ਸ਼ੁਰੂਆਤੀ ਕਾਰੋਬਾਰ ਦੌਰਾਨ ਚਾਂਦੀ ਦੀ ਕੀਮਤ ਵਿੱਚ ਲਗਭਗ 4,700 ਰੁਪਏ ਦੀ ਗਿਰਾਵਟ ਆਈ ਹੈ, ਜਦੋਂ ਕਿ ਸੋਨਾ ਵੀ 1,100 ਰੁਪਏ ਤੋਂ ਵੱਧ ਸਸਤਾ ਹੋ ਗਿਆ ਹੈ।
ਕੀਮਤਾਂ ਵਿੱਚ ਕਿੰਨੀ ਆਈ ਗਿਰਾਵਟ?
ਚਾਂਦੀ: 5 ਮਈ ਦੀ ਡਿਲੀਵਰੀ ਵਾਲੀ ਚਾਂਦੀ ਪਿਛਲੇ ਸੈਸ਼ਨ ਵਿੱਚ 2,39,918 ਰੁਪਏ ਪ੍ਰਤੀ ਕਿਲੋ ‘ਤੇ ਬੰਦ ਹੋਈ ਸੀ। ਅੱਜ ਇਹ 2,35,850 ਰੁਪਏ ‘ਤੇ ਖੁੱਲ੍ਹੀ ਅਤੇ ਸ਼ੁਰੂਆਤੀ ਕਾਰੋਬਾਰ ਵਿੱਚ 4,785 ਰੁਪਏ ਦੀ ਗਿਰਾਵਟ ਨਾਲ 2,35,133 ਰੁਪਏ ਤੱਕ ਹੇਠਾਂ ਆ ਗਈ।
ਜਾਣੋ ਵਜ੍ਹਾ
ਸੋਨਾ: MCX ‘ਤੇ 5 ਜੂਨ ਦੀ ਡਿਲੀਵਰੀ ਵਾਲਾ ਸੋਨਾ ਪਿਛਲੇ ਸੈਸ਼ਨ ਵਿੱਚ 1,51,776 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ। ਅੱਜ ਇਹ 1,129 ਰੁਪਏ ਦੀ ਗਿਰਾਵਟ ਨਾਲ 1,50,647 ਰੁਪਏ ‘ਤੇ ਖੁੱਲ੍ਹਿਆ।
ਪ੍ਰਮੁੱਖ ਸ਼ਹਿਰਾਂ ਵਿੱਚ ਸੋਨੇ ਦੇ ਭਾਅ (24K – ਪ੍ਰਤੀ 10 ਗ੍ਰਾਮ):
ਦਿੱਲੀ: 1,51,630 ਰੁਪਏ
ਮੁੰਬਈ: 1,51,480 ਰੁਪਏ
ਕੋਲਕਾਤਾ: 1,51,480 ਰੁਪਏ ਚੇਨਈ: 1,52,730 ਰੁਪਏ
ਲਖਨਊ/ਜੈਪੁਰ: 1,51,630 ਰੁਪਏ
ਕਿਉਂ ਆਈ ਕੀਮਤਾਂ ਵਿੱਚ ਤਬਦੀਲੀ?
ਸੂਤਰਾਂ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ (Ceasefire) ‘ਤੇ ਸਹਿਮਤੀ ਬਣਨ ਤੋਂ ਬਾਅਦ ਬਾਜ਼ਾਰ ਵਿੱਚ ਇਹ ਹਲਚਲ ਦੇਖਣ ਨੂੰ ਮਿਲੀ ਹੈ। ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਘਟਣ ਕਾਰਨ ਗਲੋਬਲ ਵਿੱਤੀ ਬਾਜ਼ਾਰ ਵਿੱਚ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਡਾਲਰ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਵੀ ਕੀਮਤੀ ਧਾਤਾਂ ਦੀ ਮੰਗ ‘ਤੇ ਅਸਰ ਪਾਇਆ ਹੈ।
ਜਾਣੋ ਕੀਮਤਾਂ ਵਿੱਚ ਕਿਉਂ ਆਈ ਵੱਡੀ ਤਬਦੀਲੀ?
ਸੂਤਰਾਂ ਅਨੁਸਾਰ, ਅਮਰੀਕਾ ਅਤੇ ਈਰਾਨ ਵਿਚਾਲੇ ਦੋ ਹਫ਼ਤਿਆਂ ਦੀ ਜੰਗਬੰਦੀ (Ceasefire) ‘ਤੇ ਸਹਿਮਤੀ ਬਣਨ ਤੋਂ ਬਾਅਦ ਬਾਜ਼ਾਰ ਵਿੱਚ ਇਹ ਹਲਚਲ ਦੇਖਣ ਨੂੰ ਮਿਲੀ ਹੈ। ਪੱਛਮੀ ਏਸ਼ੀਆ ਵਿੱਚ ਭੂ-ਰਾਜਨੀਤਿਕ ਤਣਾਅ ਘਟਣ ਕਾਰਨ ਗਲੋਬਲ ਵਿੱਤੀ ਬਾਜ਼ਾਰ ਵਿੱਚ ਰਾਹਤ ਮਿਲੀ ਹੈ। ਇਸ ਤੋਂ ਇਲਾਵਾ ਡਾਲਰ ਅਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਨੇ ਵੀ ਕੀਮਤੀ ਧਾਤਾਂ ਦੀ ਮੰਗ ‘ਤੇ ਅਸਰ ਪਾਇਆ ਹੈ।
ਆਉਣ ਵਾਲੇ ਸਮੇਂ ਵਿੱਚ ਸੋਨੇ ਨੂੰ ਲੈ ਕੀ ਬੋਲੇ ਮਾਹਰ…
ਮਾਹਰਾਂ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸੋਨੇ ਦੀਆਂ ਕੀਮਤਾਂ ਇੱਕ ਸੀਮਤ ਦਾਇਰੇ ਵਿੱਚ ਰਹਿ ਸਕਦੀਆਂ ਹਨ। ਕੀਮਤਾਂ ਦੀ ਦਿਸ਼ਾ ਮੁੱਖ ਤੌਰ ‘ਤੇ ਭੂ-ਰਾਜਨੀਤੀ ਅਤੇ ਵਿਆਜ ਦਰਾਂ ਵਿੱਚ ਕਟੌਤੀ ਦੀਆਂ ਉਮੀਦਾਂ ‘ਤੇ ਨਿਰਭਰ ਕਰੇਗੀ। ਹਾਲਾਂਕਿ, ਕੇਂਦਰੀ ਬੈਂਕਾਂ ਦੀ ਲਗਾਤਾਰ ਮੰਗ ਅਤੇ ਮਹਿੰਗਾਈ ਵਰਗੇ ਕਾਰਕ ਕੀਮਤਾਂ ਨੂੰ ਇੱਕ ਮਜ਼ਬੂਤ ਆਧਾਰ ਪ੍ਰਦਾਨ ਕਰਦੇ ਰਹਿਣਗੇ।
ਹੋਰ ਪੜ੍ਹੋ