Special Trains : ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖ਼ਬਰ ਹੈ। ਰੇਲਵੇ ਵਿਭਾਗ ਵੱਲੋਂ ਬਿਆਸ ਵਿਖੇ ਰਾਧਾ ਸੁਆਮੀ ਸਤਸੰਗ ਵਿੱਚ ਸ਼ਾਮਲ ਹੋਣ ਵਾਲੇ ਸ਼ਰਧਾਲੂਆਂ ਨੂੰ ਸਫ਼ਰ ਦੀਆਂ ਸਹੂਲਤਾਂ ਦੇਣ ਲਈ ਹਜ਼ਰਤ ਨਿਜ਼ਾਮੂਦੀਨ ਅਤੇ ਸਹਾਰਨਪੁਰ ਤੋਂ ਬਿਆਸ ਲਈ ਵਿਸ਼ੇਸ਼ ਮੇਲ ਐਕਸਪ੍ਰੈਸ ਰੇਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।
ਰੇਲਵੇ ਦੇ ਇਸ ਫ਼ੈਸਲੇ ਨਾਲ ਸਤਿਸੰਗ ਦੌਰਾਨ ਹੋਣ ਵਾਲੀ ਭੀੜ ਤੋਂ ਰਾਹਤ ਮਿਲੇਗੀ ਅਤੇ ਸੰਗਤਾਂ ਨੂੰ ਆਉਣ-ਜਾਣ ਵਿਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਹਜ਼ਰਤ ਨਿਜ਼ਾਮੁਦੀਨ-ਬਿਆਸ-ਹਜ਼ਰਤ ਨਿਜ਼ਾਮੁਦੀਨ 04451/04452 ਇਹ ਵਿਸ਼ੇਸ਼ ਟਰੇਨ ਸ਼ਰਧਾਲੂਆਂ ਦੇ ਸਫ਼ਰ ਨੂੰ ਸੁਖਾਲਾ ਬਣਾਉਣ ਲਈ ਦੋ ਗੇੜੇ ਲਗਾਏਗੀ।
04451 ਇਹ ਟਰੇਨ ਹਜ਼ਰਤ ਨਿਜ਼ਾਮੁਦੀਨ ਤੋਂ 23 ਅਪ੍ਰੈਲ 2026 ਅਤੇ 7 ਮਈ 2026 ਨੂੰ ਸ਼ਾਮ 7.40 ਵਜੇ ਰਵਾਨਾ ਹੋਵੇਗੀ ਅਤੇ ਅਗਲੇ ਦਿਨ ਸਵੇਰੇ 4.05 ਵਜੇ ਬਿਆਸ ਪਹੁੰਚੇਗੀ। 04452 ਵਾਪਸੀ ’ਤੇ ਇਹ ਟਰੇਨ ਬਿਆਸ ਤੋਂ 26 ਅਪ੍ਰੈਲ 2026 ਅਤੇ 10 ਮਈ 2026 ਨੂੰ ਰਾਤ 8.35 ਵਜੇ ਚੱਲੇਗੀ ਅਤੇ ਸਵੇਰੇ 4 ਵਜੇ ਹਜ਼ਰਤ ਨਿਜ਼ਾਮੁਦੀਨ ਪਹੁੰਚੇਗੀ। ਇਹ ਟਰੇਨ ਰਸਤੇ ਵਿਚ ਨਵੀਂ ਦਿੱਲੀ, ਸਬਜ਼ੀ ਮੰਡੀ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਰੇਲਵੇ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ਵਿਚ ਰੁਕੇਗੀ।
ਜਾਣੋ ਮਹੀਨੇ ‘ਚ ਕਿੰਨੇ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹੋ ?
ਸਹਾਰਨਪੁਰ-ਬਿਆਸ-ਸਹਾਰਨਪੁਰ 04565/04566 ਇਹ ਟਰੇਨ ਸਹਾਰਨਪੁਰ ਤੋਂ ਆਉਣ ਵਾਲੇ ਸ਼ਰਧਾਲੂਆਂ ਲਈ ਰੇਲਵੇ ਤਿੰਨ ਗੇੜੇ ਲਗਾਏਗੀ। 04565 ਇਹ ਟਰੇਨ ਸਹਾਰਨਪੁਰ ਤੋਂ 24 ਅਪ੍ਰੈਲ 1 ਮਈ ਅਤੇ 8 ਮਈ 2026 ਨੂੰ ਰਾਤ 20.50 ਵਜੇ ਚੱਲੇਗੀ ਅਤੇ ਸਵੇਰੇ 02.15 ਵਜੇ ਬਿਆਸ ਪਹੁੰਚੇਗੀ।
ਇਹ ਟਰੇਨ ਨੰਬਰ 04566 ਵਾਪਸੀ ਦੀ ਗੱਡੀ ਬਿਆਸ ਤੋਂ 26 ਅਪ੍ਰੈਲ, 3 ਮਈ ਅਤੇ 10 ਮਈ 2026 ਨੂੰ ਦੁਪਹਿਰ ਬਾਅਦ 3 ਵਜੇ ਰਵਾਨਾ ਹੋ ਕੇ ਰਾਤ 21.10 ਵਜੇ ਸਹਾਰਨਪੁਰ ਪਹੁੰਚੇਗੀ। ਇਹ ਟਰੇਨ ਯਮੁਨਾਨਗਰ ਜਗਾਧਰੀ, ਜਗਾਧਰੀ ਵਰਕਸ਼ਾਪ, ਅੰਬਾਲਾ ਕੈਂਟ, ਲੁਧਿਆਣਾ ਅਤੇ ਜਲੰਧਰ ਸਿਟੀ ਸਟੇਸ਼ਨਾਂ ’ਤੇ ਰੁਕੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ