Firing incident outside Rohit Shetty’s house: ਬਾਲੀਵੁੱਡ ਫਿਲਮ ਜਗਤ ਵਿੱਚ ਇਸ ਸਮੇਂ ਦਹਿਸ਼ਤ ਦਾ ਮਾਹੌਲ ਹੈ। ਦੱਸ ਦੇਈਏ ਕਿ ਮੁੰਬਈ ਦੇ ਜੂਹੂ ਇਲਾਕੇ ਵਿੱਚ ਸਥਿਤ ਮਸ਼ਹੂਰ ਫਿਲਮ ਨਿਰਦੇਸ਼ਕ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਦੇਰ ਰਾਤ ਹੋਈ ਗੋਲੀਬਾਰੀ ਨੇ ਪੂਰੀ ਇੰਡਸਟਰੀ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਵੱਲੋਂ ਲਈ ਗਈ ਹੈ। ਘਟਨਾ ਦੇ ਸਮੇਂ ਰੋਹਿਤ ਸ਼ੈੱਟੀ ਆਪਣੇ ਘਰ ਦੇ ਅੰਦਰ ਹੀ ਮੌਜੂਦ ਸਨ, ਹਾਲਾਂਕਿ ਇਸ ਹਮਲੇ ਵਿੱਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।
ਸੂਤਰਾਂ ਅਨੁਸਾਰ, ਇਹ ਘਟਨਾ ਸ਼ਨੀਵਾਰ ਦੇਰ ਰਾਤ ਦੀ ਹੈ ਜਦੋਂ ‘ਸ਼ੈੱਟੀ ਟਾਵਰ’ ਦੇ ਬਾਹਰ ਕਈ ਰਾਊਂਡ ਫਾਇਰਿੰਗ ਕੀਤੀ ਗਈ। ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਹਮਲਾਵਰ ਬਾਈਕ ‘ਤੇ ਆਇਆ ਸੀ ਅਤੇ ਉਸਨੇ ਪੈਦਲ ਚੱਲਦਿਆਂ ਇਮਾਰਤ ਵੱਲ ਚਾਰ ਤੋਂ ਪੰਜ ਰਾਊਂਡ ਫਾਇਰ ਕੀਤੇ। ਸੀਸੀਟੀਵੀ ਵਿੱਚ ਹਮਲਾਵਰ ਨੂੰ ਚੱਲਦੇ ਹੋਏ ਫਾਇਰਿੰਗ ਕਰਦੇ ਦੇਖਿਆ ਗਿਆ ਹੈ।
ਗੈਂਗ ਵੱਲੋਂ ਸੋਸ਼ਲ ਮੀਡੀਆ ‘ਤੇ ਦਿੱਤੀ ਗਈ ਧਮਕੀ
ਸ਼ੁਭਮ ਲੋਨਕਰ ਆਰਜ਼ੂ ਬਿਸ਼ਨੋਈ ਅਤੇ ਹੈਰੀ ਬਾਕਸਰ ਹਰਮਨ ਸੰਧੂ ਨਾਮ ਦੇ ਵਿਅਕਤੀਆਂ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਲਿਖਿਆ ਕਿ ਰੋਹਿਤ ਸ਼ੈੱਟੀ ਨੂੰ ਵਾਰ-ਵਾਰ ਉਨ੍ਹਾਂ ਦੇ ਕੰਮ ਵਿੱਚ ਦਖਲ ਨਾ ਦੇਣ ਲਈ ਸੁਨੇਹਾ ਭੇਜਿਆ ਗਿਆ ਸੀ, ਪਰ ਉਹ ਨਹੀਂ ਸਮਝਿਆ। ਗੈਂਗ ਨੇ ਇਸ ਹਮਲੇ ਨੂੰ ਸਿਰਫ਼ ਇੱਕ “ਟ੍ਰੇਲਰ” ਦੱਸਿਆ ਹੈ। ਧਮਕੀ ਦਿੱਤੀ ਗਈ ਹੈ ਕਿ ਜੇਕਰ ਉਹ ਅਜੇ ਵੀ ਨਹੀਂ ਸਮਝਿਆ, ਤਾਂ ਅਗਲੀ ਵਾਰ ਗੋਲੀ ਘਰ ਦੇ ਬਾਹਰ ਨਹੀਂ ਬਲਕਿ ਉਸ ਦੇ ਬੈੱਡਰੂਮ ਵਿੱਚ ਚੱਲੇਗੀ। ਇਸ ਦੇ ਨਾਲ ਹੀ ਪੂਰੇ ਬਾਲੀਵੁੱਡ ਨੂੰ ਚਿਤਾਵਨੀ ਵੀ ਦਿੱਤੀ ਗਈ ਹੈ।
ਪੁਲਿਸ ਦੀ ਕਾਰਵਾਈ
ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਜੂਹੂ ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ… ਕੀ ਇਸ ਹਮਲੇ ਦਾ ਤਰੀਕਾ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਨਾਲ ਮਿਲਦਾ-ਜੁਲਦਾ ਹੈ। ਘਟਨਾ ਤੋਂ ਬਾਅਦ ਸ਼ੈੱਟੀ ਟਾਵਰ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰ ਦਿੱਤੇ ਗਏ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।
ਹੋਰ ਪੜ੍ਹੋ