36.4 C
Patiāla
Sunday, June 21, 2026

United States: ਅਮਰੀਕਾ ਨੇ ਇੱਕ ਸਾਲ 'ਚ 1 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ, ਟਰੰਪ ਸ਼ਾਸਨ ਦੌਰਾਨ ਭਾਰਤੀਆਂ ਨੂੰ ਵੱਡਾ ਝਟਕਾ!

Must read


ਜਦੋਂ ਤੋਂ ਟਰੰਪ ਦਾ ਸ਼ਾਸਨ ਕਾਲ ਆਇਆ ਹੈ ਤੱਦ ਤੋਂ ਹੀ ਵਿਜ਼ਾ ਦੇ ਨਿਯਮ ਨੂੰ ਸਖਤ ਕਰਕੇ ਪ੍ਰਵਾਸੀਆਂ ਦਾ ਰਹਿਣਾ ਮੁਸ਼ਕਿਲ ਕਰ ਦਿੱਤਾ ਗਿਆ ਹੈ। ਹੁਣ ਪਿਛਲੇ ਸਾਲ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ। ਜਿਸ ਵਿੱਚ ਦੱਸਿਆ ਗਿਆ ਹੈ ਕਿ ਅਮਰੀਕਾ ਨੇ ਸਾਲ 2025 ਵਿੱਚ ਇੱਕ ਲੱਖ ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਹਨ। ਇਹ ਅੰਕੜਾ ਹੁਣ ਤੱਕ ਦਾ ਸਭ ਤੋਂ ਵੱਡਾ ਮੰਨਿਆ ਜਾ ਰਿਹਾ ਹੈ ਅਤੇ ਇਸਨੂੰ ਟਰੰਪ ਪ੍ਰਸ਼ਾਸਨ ਦੀ ਸਖ਼ਤ ਇਮੀਗ੍ਰੇਸ਼ਨ ਨੀਤੀ ਦਾ ਨਤੀਜਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਵਿੱਚ ਲਗਭਗ 8,000 ਵਿਦਿਆਰਥੀ ਵੀਜ਼ੇ ਅਤੇ ਕਰੀਬ 2,500 ਵਿਸ਼ੇਸ਼ ਤੌਰ ’ਤੇ ਕੰਮ ਕਰਨ ਵਾਲੇ (ਸਪੈਸ਼ਲਾਈਜ਼ਡ ਵਰਕ) ਵੀਜ਼ੇ ਸ਼ਾਮਲ ਹਨ। ਸਟੇਟ ਡਿਪਾਰਟਮੈਂਟ ਮੁਤਾਬਕ ਇਹ ਕਦਮ ਕੁਝ ਵਿਦੇਸ਼ੀ ਨਾਗਰਿਕਾਂ ਖ਼ਿਲਾਫ਼ ਚੁੱਕਿਆ ਗਿਆ ਹੈ।

‘ਅਮਰੀਕਾ ਫਰਸਟ’ ਨੀਤੀ ਦਾ ਹਿੱਸਾ

ਟਰੰਪ ਪ੍ਰਸ਼ਾਸਨ ਨੇ ਇਸਨੂੰ ‘ਅਮਰੀਕਾ ਫਰਸਟ’ ਨੀਤੀ ਦਾ ਹਿੱਸਾ ਕਰਾਰ ਦਿੱਤਾ ਹੈ। ਸਟੇਟ ਡਿਪਾਰਟਮੈਂਟ ਨੇ ਸੋਸ਼ਲ ਮੀਡੀਆ ’ਤੇ ਕਿਹਾ, “ਅਸੀਂ ਇਨ੍ਹਾਂ ਗੁੰਡਿਆਂ ਨੂੰ ਡਿਪੋਰਟ ਕਰਦੇ ਰਹਾਂਗੇ ਤਾਂ ਜੋ ਅਮਰੀਕਾ ਸੁਰੱਖਿਅਤ ਰਹੇ।” ਇਹ ਕਾਰਵਾਈ ਅਪਰਾਧ, ਵੀਜ਼ਾ ਓਵਰਸਟੇ ਕਰਨ ਵਾਲਿਆਂ ਅਤੇ ਜਨਤਕ ਸੁਰੱਖਿਆ ਲਈ ਖ਼ਤਰਾ ਬਣਨ ਵਾਲੇ ਲੋਕਾਂ ’ਤੇ ਕੇਂਦਰਿਤ ਹੈ।

ਰਿਕਾਰਡ ਤੋੜ ਗਿਣਤੀ ਵਿੱਚ ਵੀਜ਼ੇ ਰੱਦ

2025 ਵਿੱਚ ਰੱਦ ਹੋਏ ਵੀਜ਼ਿਆਂ ਦੀ ਗਿਣਤੀ 2024 ਦੇ ਮੁਕਾਬਲੇ ਦੋਗੁਣੀ ਤੋਂ ਵੀ ਵੱਧ ਰਹੀ ਹੈ। ਪਿਛਲੇ ਸਾਲ ਜੋ ਬਾਈਡਨ ਪ੍ਰਸ਼ਾਸਨ ਦੇ ਆਖ਼ਰੀ ਸਾਲ ਦੌਰਾਨ ਲਗਭਗ 40,000 ਵੀਜ਼ੇ ਰੱਦ ਕੀਤੇ ਗਏ ਸਨ। ਫਾਕਸ ਨਿਊਜ਼ ਦੀ ਰਿਪੋਰਟ ਮੁਤਾਬਕ ਇਹ ਅੰਕੜਾ ਹੁਣ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ।

ਟਰੰਪ ਦੇ ਸੱਤਾ ਵਿੱਚ ਮੁੜ ਆਉਣ ਤੋਂ ਬਾਅਦ ਜਨਵਰੀ 2025 ਤੋਂ ਹੀ ਸਖ਼ਤ ਜਾਂਚ ਅਤੇ ਸਕ੍ਰੀਨਿੰਗ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਸੀ। ਨਵੰਬਰ 2025 ਤੱਕ ਕਰੀਬ 80,000 ਵੀਜ਼ੇ ਰੱਦ ਹੋ ਚੁੱਕੇ ਸਨ, ਜੋ ਬਾਅਦ ਵਿੱਚ ਵੱਧ ਕੇ 1 ਲੱਖ ਤੋਂ ਉੱਪਰ ਚਲੇ ਗਏ। ਸਟੇਟ ਡਿਪਾਰਟਮੈਂਟ ਦੇ ਪ੍ਰਿੰਸਿਪਲ ਡਿਪਟੀ ਸਪੋਕਸਪਰਸਨ ਟੌਮੀ ਪਿਗੌਟ ਨੇ ਕਿਹਾ ਕਿ ਇਹ ਟਰੰਪ ਪ੍ਰਸ਼ਾਸਨ ਦੀ ਆਕਰਾਮਕ ਨੀਤੀ ਦਾ ਨਤੀਜਾ ਹੈ।

ਅਪਰਾਧ ਦੇ ਆਧਾਰ ’ਤੇ ਰੱਦ ਹੋਏ ਵੀਜ਼ੇ?

ਜ਼ਿਆਦਾਤਰ ਰੱਦ ਕੀਤੇ ਗਏ ਵੀਜ਼ੇ ਬਿਜ਼ਨਸ ਅਤੇ ਟੂਰਿਸਟ ਸ਼੍ਰੇਣੀ ਦੇ ਸਨ, ਜਿੱਥੇ ਲੋਕ ਵੀਜ਼ੇ ਦੀ ਮਿਆਦ ਤੋਂ ਵੱਧ ਸਮੇਂ ਤੱਕ ਰਹੇ। ਹਾਲਾਂਕਿ ਹਜ਼ਾਰਾਂ ਵਿਦਿਆਰਥੀਆਂ ਅਤੇ ਸਪੈਸ਼ਲਾਈਜ਼ਡ ਵਰਕਰਾਂ ਦੇ ਵੀਜ਼ੇ ਵੀ ਰੱਦ ਕੀਤੇ ਗਏ ਹਨ।

ਸਪੈਸ਼ਲਾਈਜ਼ਡ ਵਰਕ ਵੀਜ਼ਿਆਂ ਦੇ ਮਾਮਲਿਆਂ ਵਿੱਚ ਕਰੀਬ ਅੱਧੇ ਕੇਸ ਸ਼ਰਾਬ ਪੀ ਕੇ ਗੱਡੀ ਚਲਾਉਣ (DUI) ਦੇ ਦੋਸ਼ਾਂ ਨਾਲ ਜੁੜੇ ਸਨ। ਜਦਕਿ 30 ਫੀਸਦੀ ਮਾਮਲਿਆਂ ਵਿੱਚ ਹਮਲਾ (ਅਸਾਲਟ), ਮਾਰ-ਕੁੱਟ (ਬੈਟਰੀ) ਜਾਂ ਗੈਰਕਾਨੂੰਨੀ ਤੌਰ ’ਤੇ ਕੈਦ ਕਰਨ (ਕੰਫ਼ਾਈਨਮੈਂਟ) ਦੇ ਕੇਸ ਸਨ।

ਬਾਕੀ 20 ਫੀਸਦੀ ਮਾਮਲਿਆਂ ਵਿੱਚ ਚੋਰੀ, ਬੱਚਿਆਂ ਨਾਲ ਦੁਰਵਿਹਾਰ, ਨਸ਼ੀਲੇ ਪਦਾਰਥ, ਧੋਖਾਧੜੀ ਅਤੇ ਗਬਨ (ਐਮਬੈਜ਼ਲਮੈਂਟ) ਵਰਗੇ ਦੋਸ਼ ਸ਼ਾਮਲ ਸਨ। ਵਿਦਿਆਰਥੀਆਂ ਦੇ ਮਾਮਲਿਆਂ ਵਿੱਚ ਲਗਭਗ 500 ਵਿਦਿਆਰਥੀਆਂ ਦੇ ਵੀਜ਼ੇ ਨਸ਼ੀਲੇ ਪਦਾਰਥ ਰੱਖਣ ਅਤੇ ਵੰਡਣ ਦੇ ਦੋਸ਼ਾਂ ਤਹਿਤ ਰੱਦ ਕੀਤੇ ਗਏ। ਇਸ ਤੋਂ ਇਲਾਵਾ ਸੈਂਕੜੇ ਵਿਦੇਸ਼ੀ ਵਰਕਰਾਂ ਦੇ ਵੀਜ਼ੇ ਬੱਚਿਆਂ ਨਾਲ ਦੁਰਵਿਹਾਰ ਦੇ ਸ਼ੱਕ ਵਿੱਚ ਰੱਦ ਕਰ ਦਿੱਤੇ ਗਏ।

ਕੰਟੀਨਿਊਅਸ ਵੇਟਿੰਗ ਸੈਂਟਰ ਕੀ ਹੈ?

ਟਰੰਪ ਪ੍ਰਸ਼ਾਸਨ ਨੇ “ਕੰਟੀਨਿਊਅਸ ਵੇਟਿੰਗ ਸੈਂਟਰ” ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਅਮਰੀਕਾ ਵਿੱਚ ਰਹਿ ਰਹੇ ਹਰ ਵਿਦੇਸ਼ੀ ਨਾਗਰਿਕ ਕਾਨੂੰਨ ਦੀ ਪਾਲਣਾ ਕਰੇ। ਜੇ ਕੋਈ ਵਿਅਕਤੀ ਸੁਰੱਖਿਆ ਲਈ ਖ਼ਤਰਾ ਬਣਦਾ ਹੈ, ਤਾਂ ਉਸ ਦਾ ਵੀਜ਼ਾ ਤੁਰੰਤ ਰੱਦ ਕੀਤਾ ਜਾ ਸਕੇ।

ਅਗਸਤ 2025 ਵਿੱਚ ਕਰੀਬ 55 ਮਿਲੀਅਨ ਵੈਲਿਡ ਵੀਜ਼ਾ ਧਾਰਕਾਂ ਦੀ ਸਮੀਖਿਆ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ।

ਦਸੰਬਰ 2025 ਤੋਂ H-1B ਅਤੇ H-4 ਵੀਜ਼ਾ ਲਈ ਅਰਜ਼ੀ ਦੇਣ ਵਾਲਿਆਂ ਦੀ ਸੋਸ਼ਲ ਮੀਡੀਆ ਜਾਂਚ ਹੋਰ ਸਖ਼ਤ ਕਰ ਦਿੱਤੀ ਗਈ। ਭਾਰਤ ਵਿੱਚ ਕਈ H-1B ਇੰਟਰਵਿਊ ਟਾਲੇ ਗਏ, ਜਿਸ ਕਾਰਨ ਕਈ ਲੋਕ ਮਹੀਨਿਆਂ ਤੱਕ ਫਸੇ ਰਹੇ।

 

ਹੋਰ ਪੜ੍ਹੋ

ਹੋਰ ਪੜ੍ਹੋ



News Source link

- Advertisement -

More articles

- Advertisement -

Latest article