
ਤਰਬੂਜ ਦੇ ਬੀਜ ਦਿਲ ਦੇ ਮਰੀਜਾਂ ਲਈ ਲਾਭਕਾਰੀ ਹੁੰਦੇ ਹਨ। ਇਹ ਬੀਜ ਲਹੂ ਦੇ ਸੰਚਾਰ ਨੂੰ ਸੁਧਾਰਨ ਵਿੱਚ ਮਦਦ ਕਰਦੇ ਹਨ। ਜੇਕਰ ਤੁਹਾਨੂੰ ਦਿਲ ਦੀ ਕੋਈ ਸਮੱਸਿਆ ਹੈ, ਤਾਂ ਤੁਸੀਂ ਤਰਬੂਜ ਦੇ ਬੀਜ ਖਾਣਾ ਸ਼ੁਰੂ ਕਰ ਸਕਦੇ ਹੋ।

ਤਰਬੂਜ ਦੇ ਬੀਜ ਸਿਰਫ਼ ਸਵਾਦ ਵਿੱਚ ਹੀ ਨਹੀਂ, ਸਗੋਂ ਸਿਹਤ ਲਈ ਵੀ ਬਹੁਤ ਹੀ ਲਾਭਦਾਇਕ ਮੰਨੇ ਜਾਂਦੇ ਹਨ। ਇਨ੍ਹਾਂ ਬੀਜਾਂ ਵਿੱਚ ਚੰਗੀ ਮਾਤਰਾ ਵਿੱਚ ਫਾਈਬਰ ਹੁੰਦਾ ਹੈ ਜੋ ਸਾਡੀ ਪਾਚਨ ਕਿਰਿਆ ਨੂੰ ਸੁਚੱਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।

ਜਦੋਂ ਅਸੀਂ ਇਨ੍ਹਾਂ ਬੀਜਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਖਾਂਦੇ ਹਾਂ, ਤਾਂ ਇਹ ਸਾਡੇ ਪਾਚਨ ਤੰਤਰ ਵਿੱਚ ਸਹੀ ਤਰੀਕੇ ਨਾਲ ਲੰਘਦੇ ਹਨ ਅਤੇ ਅੰਦਰੋਂ ਸਾਫ਼-ਸਫਾਈ ਕਰਨ ਦਾ ਕੰਮ ਕਰਦੇ ਹਨ।

ਇਹ ਨਾ ਸਿਰਫ਼ ਕਬਜ਼ ਨੂੰ ਦੂਰ ਕਰਨ ਵਿੱਚ ਸਹਾਇਕ ਹਨ, ਸਗੋਂ ਪੇਟ ਨੂੰ ਹਲਕਾ ਮਹਿਸੂਸ ਕਰਵਾਉਂਦੇ ਹਨ ਅਤੇ ਭੁੱਖ ਨੂੰ ਵੀ ਵਧਾਉਂਦੇ ਹਨ। ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਪੇਟ ਸੰਬੰਧੀ ਸਮੱਸਿਆ ਰਹਿੰਦੀ ਹੈ, ਉਹ ਨਿਯਮਤ ਤੌਰ ‘ਤੇ ਤਰਬੂਜ ਦੇ ਭੁੰਨੇ ਹੋਏ ਬੀਜ ਆਪਣੇ ਭੋਜਨ ‘ਚ ਸ਼ਾਮਿਲ ਕਰਕੇ ਕਾਫੀ ਲਾਭ ਪ੍ਰਾਪਤ ਕਰ ਸਕਦੇ ਹਨ।

ਤਰਬੂਜ ਦੇ ਬੀਜਾਂ ‘ਚ ਕਈ ਅਜਿਹੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਸਰੀਰ ਦੀ ਤੰਦਰੁਸਤੀ ਲਈ ਬਹੁਤ ਜ਼ਰੂਰੀ ਹਨ। ਇਨ੍ਹਾਂ ਵਿੱਚ ਮੌਜੂਦ ਫਾਈਬਰ ਸਾਡੀ ਹਜਮ ਪਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਲਿਵਰ ਦੇ ਕੰਮ ਨੂੰ ਵੀ ਸੁਧਾਰਦਾ ਹੈ। ਖ਼ਾਸ ਕਰਕੇ ਪੀਲੀਏ (ਜੌਂਡਿਸ) ਵਰਗੇ ਰੋਗਾਂ ਵਿੱਚ ਤਰਬੂਜ ਦੇ ਬੀਜ ਲਾਭਦਾਇਕ ਸਾਬਤ ਹੋ ਸਕਦੇ ਹਨ, ਕਿਉਂਕਿ ਇਹ ਲਿਵਰ ਦੀ ਸਫਾਈ ਕਰਕੇ ਥਕਾਵਟ, ਉਬਕਾਈ ਅਤੇ ਭੁੱਖ ਨਾ ਲੱਗਣ ਜਿਹੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਨ੍ਹਾਂ ਬੀਜਾਂ ਨੂੰ ਭੁੰਨ ਕੇ ਜਾਂ ਉਬਾਲ ਕੇ ਖਾਣ ਨਾਲ ਇਸਦੇ ਗੁਣਾਂ ਦਾ ਪੂਰਾ ਲਾਭ ਮਿਲ ਸਕਦਾ ਹੈ।

ਤਰਬੂਜ ਦੇ ਬੀਜ ਭਾਰ ਘਟਾਉਣ ਲਈ ਇਕ ਕੁਦਰਤੀ ਤੇ ਪ੍ਰਭਾਵਸ਼ਾਲੀ ਵਿਕਲਪ ਹਨ। ਇਨ੍ਹਾਂ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜਿਸ ਕਾਰਨ ਇਹ ਭੁੱਖ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦੇ ਹਨ। ਇਹ ਬੀਜ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਲੰਬੇ ਸਮੇਂ ਤੱਕ ਭੁੱਖ ਨਾ ਲੱਗਣ ਦੇ ਅਹਿਸਾਸ ਨੂੰ ਬਣਾਈ ਰੱਖਦੇ ਹਨ। ਜਦੋਂ ਅਸੀਂ ਭੁੰਨੇ ਹੋਏ ਜਾਂ ਹਲਕੇ ਉਬਲੇ ਹੋਏ ਤਰਬੂਜ ਦੇ ਬੀਜ ਖਾਂਦੇ ਹਾਂ, ਤਾਂ ਇਹ ਸਿਰਫ਼ ਭਾਰ ਘਟਾਉਣ ਵਿੱਚ ਹੀ ਨਹੀਂ, ਸਗੋਂ ਸਰੀਰ ਨੂੰ ਪੋਸ਼ਣ ਦੇਣ ਵਿੱਚ ਵੀ ਮਦਦਗਾਰ ਸਾਬਤ ਹੁੰਦੇ ਹਨ।
Published at : 26 Jun 2025 01:31 PM (IST)