ਨਵੀਂ ਦਿੱਲੀ, 16 ਅਪਰੈਲ
IPL ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਦੀ ਜੁਝਾਰੂ ਪਾਰੀ ਮਗਰੋਂ ਕਪਤਾਨ ਅਕਸ਼ਰ ਪਟੇਲ ਅਤੇ ਟ੍ਰਿਸਟਨ ਸਟੱਬਸ ਦੀ ਤੇਜ਼ ਤਰਾਰ ਬੱਲੇਬਾਜ਼ੀ ਸਦਕਾ ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਅੱਜ ਇੱਥੇ ਰਾਜਸਥਾਨ ਰੌਇਲਜ਼ ਖ਼ਿਲਾਫ਼ ਪੰਜ ਵਿਕਟਾਂ ’ਤੇ 188 ਦੌੜਾਂ ਬਣਾਈਆਂ।
ਦਿੱਲੀ ਦੇ ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ। ਉਸਨੇ ਲੋਕੇਸ਼ ਰਾਹੁਲ (38 ਦੌੜਾਂ) ਨਾਲ ਤੀਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਅਖ਼ੀਰ ਅਕਸ਼ਰ ਨੇ 14 ਗੇਂਦਾਂ ਵਿੱਚ ਚਾਰ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 34 ਦੌੜਾਂ ਬਣਾਈਆਂ, ਜਦੋਂਕਿ ਸਟੱਬਸ ਨੇ 18 ਗੇਂਦਾਂ ਵਿੱਚ ਦੋ ਚੌਕੇ ਅਤੇ ਇੰਨੇ ਹੀ ਛੱਕਿਆਂ ਦੀ ਮਦਦ ਨਾਲ ਨਾਬਾਦ 34 ਦੌੜਾਂ ਬਣਾਈਆਂ, ਜਿਸ ਨਾਲ ਟੀਮ ਦਾ ਸਕੋਰ 190 ਦੌੜਾਂ ਦੇ ਨੇੜੇ ਪਹੁੰਚ ਗਿਆ।
ਰੌਇਲਜ਼ ਵੱਲੋਂ ਜੋਫਰਾ ਆਰਚਰ ਸਭ ਤੋਂ ਸਫਲ ਗੇਂਦਬਾਜ਼ ਰਿਹਾ। ਉਸਨੇ 32 ਦੌੜਾਂ ਦੇ ਕੇ ਦੋ ਵਿਕਟਾਂ ਝਟਕਾਈਆਂ। ਵਾਨਿੰਦੂ ਹਸਰੰਗਾ (38 ਦੌੜਾਂ ਦੇ ਕੇ) ਅਤੇ ਮਹੇਸ਼ ਥੀਕਸ਼ਾਨਾ (40 ਦੌੜਾਂ ਦੇ ਕੇ) ਨੇ ਇੱਕ-ਇੱਕ ਵਿਕਟ ਹਾਸਲ ਕੀਤੀ। ਦਿੱਲੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਪਾਵਰ ਪਲੇਅ ਵਿੱਚ ਦਿੱਲੀ ਨੇ ਦੋ ਵਿਕਟਾਂ ‘ਤੇ 46 ਦੌੜਾਂ ਬਣਾਈਆਂ। -ਪੀਟੀਆਈ