ਪੰਜਾਬ AgustaWestland: ਦਿੱਲੀ ਹਾਈ ਕੋਰਟ ਵੱਲੋਂ ਕ੍ਰਿਸ਼ਚੀਅਨ ਮਿਸ਼ੇਲ ਨੂੰ ਈਡੀ ਕੇਸ ’ਚ ਜ਼ਮਾਨਤ By Mehra Media Team - March 5, 2025 0 145 FacebookXPinterestWhatsApp ਨਵੀਂ ਦਿੱਲੀ, 4 ਮਾਰਚ ਦਿੱਲੀ ਹਾਈ ਕੋਰਟ ਨੇ 3600 ਕਰੋੜ ਦੇ ਅਗਸਤਾ ਵੈਸਟਲੈਂਡ ਮਨੀ ਲਾਂਡਰਿੰਗ ਕੇਸ ਵਿਚ ਕਥਿਤ ਦਲਾਲ ਕ੍ਰਿਸ਼ਚੀਅਨ ਮਿਸ਼ੇਲ ਨੂੰ ਜ਼ਮਾਨਤ ਦੇ ਦਿੱਤੀ ਹੈ। ਜਸਟਿਸ ਸਵਰਨ ਕਾਂਤਾ ਸ਼ਰਮਾ ਨੇ 28 ਫਰਵਰੀ ਨੂੰ ਫੈਸਲਾ ਰਾਖਵਾਂ ਰੱਖ ਲਿਆ ਸੀ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਬਰਤਾਨਵੀ ਨਾਗਰਿਕ ਨੂੰ ਸੀਬੀਆਈ ਕੇਸ ਵਿਚ 18 ਫਰਵਰੀ ਨੂੰ ਜ਼ਮਾਨਤ ਦੇ ਦਿੱਤੀ ਸੀ। ਜਾਂਚ ਏਜੰਸੀਆਂ ਨੇ ਇਤਾਲਵੀ ਕੰਪਨੀ ਅਗਸਤਾਵੈਸਟਲੈਂਡ ਤੋਂ 12 ਵੀਵੀਆਈਪੀ ਹੈਲੀਕਾਪਟਰਾਂ ਦੀ ਖਰੀਦ ਵਿਚ ਕਥਿਤ ਬੇਨਿਯਮੀਆਂ ਦਾ ਦਾਅਵਾ ਕੀਤਾ ਸੀ। -ਪੀਟੀਆਈ News Source link