ਲਹਿਰਾਗਾਗਾ: ਅੱਜ ਇੱਥੇ ਬੇਸਹਾਰਾ ਜੀਵ ਜੰਤੂ ਵੈੱਲਫੇਅਰ ਸੁਸਾਇਟੀ ਅਤੇ ਜੈ ਸ੍ਰੀ ਮਹਾਕਾਲੀ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਰਾਕੇਸ਼ ਬਾਂਸਲ (ਆਰਕੇ) ਅਤੇ ਰਾਜ ਸ਼ਰਮਾ ਦੀ ਪ੍ਰਧਾਨਗੀ ਵਿੱਚ ਕਿੱਟੀ ਕੀਰਤਨ ਗਰੁੱਪ ਦੇ ਸਹਿਯੋਗ ਨਾਲ ਚੈਰੀਟੇਬਲ ਮੈਡੀਕਲ ਕੈਂਪ ਅਤੇ ਦਵਾਈਆਂ ਦਾ ਲੰਗਰ ਲਗਵਾਇਆ ਗਿਆ, ਜਿਸ ਵਿਚ ਡਾਕਟਰ ਕ੍ਰਾਤਿਕ ਜੈਨ ਅਤੇ ਡਾਕਟਰ ਆਸਥਾ ਸਿੰਗਲਾ ਨੇ 55 ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਮੁਫ਼ਤ ਦਵਾਈ ਵੀ ਦਿੱਤੀ ਗਈ। ਇਸ ਮੌਕੇ ਡਾ. ਡੀਐੱਸ ਪੁਰੀ ਨੇ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰੀ ਲਗਵਾਈ। ਇਸ ਮੌਕੇ ਅਸ਼ੋਕ ਜਿੰਦਲ, ਸੁਨੀਲ ਕੁਮਾਰ ਰਿੰਕੂ, ਕੁਲਭੂਸ਼ਨ (ਕੈਸ਼ੀਅਰ), ਮਾਸਟਰ ਅੰਕੁਰ ਜਿੰਦਲ, ਕਪਿਲ ਸਿੰਗਲਾ ਐੱਮ ਫਾਰਮਾ, ਕਪਿਲ ਸਿੰਗਲਾ, ਅਨਿਲ ਮਿੱਤਲ, ਰੋਹਿਤ ਲੌਰਡ ਕ੍ਰਿਸ਼ਨਾ ਵੀ ਹਾਜ਼ਰ ਸਨ। -ਪੱਤਰ ਪ੍ਰੇਰਕ
The post ਮੈਡੀਕਲ ਕੈਂਪ ਵਿੱਚ 55 ਮਰੀਜ਼ਾਂ ਦੀ ਜਾਂਚ appeared first on Punjabi Tribune.
News Source link
#ਮਡਕਲ #ਕਪ #ਵਚ #ਮਰਜ #ਦ #ਜਚ