Breast And Cervical Cancer: ਦੁਨਿਆ ਭਰ ਵਿੱਚ ਹਰ ਸਾਲ ਹੋਣ ਵਾਲੀਆਂ ਮੌਤਾਂ ਦੇ ਵੱਡੇ ਕਾਰਣਾਂ ਵਿੱਚੋਂ ਇਕ ਕੈਂਸਰ ਵੀ ਹੈ। ਅੱਜ ਦੀ ਤਾਰੀਖ ਵਿੱਚ ਸਾਰੀ ਦੁਨੀਆ ਇਸ ਦੀ ਚਪੇਟ ਵਿੱਚ ਹੈ ਅਤੇ ਕੈਂਸਰ ਦੇ ਨਵੇਂ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਇਸ ਖਤਰਨਾਕ ਬਿਮਾਰੀ ਤੋਂ ਭਾਰਤ ਵੀ ਅਛੂਤਾ ਨਹੀਂ ਹੈ ਅਤੇ ਇਹ ਇੱਥੇ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਅੰਕੜਿਆਂ ਮੁਤਾਬਕ 2019 ਵਿੱਚ ਭਾਰਤ ਵਿੱਚ ਲਗਭਗ 12 ਲੱਖ ਨਵੇਂ ਕੈਂਸਰ ਦੇ ਮਾਮਲੇ ਦਰਜ ਕੀਤੇ ਗਏ ਸਨ ਅਤੇ ਇਸੇ ਸਾਲ 9.3 ਲੱਖ ਮੌਤਾਂ ਹੋਈਆਂ, ਜੋ ਕਿ ਏਸ਼ੀਆ ਵਿੱਚ ਦੂਜੇ ਨੰਬਰ ‘ਤੇ ਹੈ।
ਕੈਂਸਰ ਮੁੱਖ ਤੌਰ ‘ਤੇ ਨੌਜਵਾਨਾਂ ਅਤੇ ਮਹਿਲਾਵਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਹਾਲਾਂਕਿ, ਹਾਲੀਆ ਅੰਕੜਿਆਂ ਵਿੱਚ ਪਤਾ ਲੱਗਾ ਹੈ ਕਿ ਮਹਿਲਾਵਾਂ ਵਿੱਚ ਦੋ ਤਰ੍ਹਾਂ ਦੇ ਕੈਂਸਰ ਤੇਜ਼ੀ ਨਾਲ ਫੈਲ ਰਹੇ ਹਨ ਅਤੇ ਮੌਤਾਂ ਦਾ ਕਾਰਨ ਬਣ ਰਹੇ ਹਨ।
ਮਹਿਲਾਵਾਂ ਤੇ ਤੇਜ਼ੀ ਨਾਲ ਵਧ ਰਿਹਾ ਕੈਂਸਰ ਦਾ ਖਤਰਾ
ਲੋਕ ਸਭਾ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਜੇਪੀ ਨੱਡਾ ਨੇ ਨੈਸ਼ਨਲ ਨਾਨ-ਕਮਿਊਨਿਕੇਬਲ ਡਿਜ਼ੀਜ਼ (NCD) ਪੋਰਟਲ ਦੇ ਹਵਾਲੇ ਨਾਲ ਦੱਸਿਆ ਕਿ ਦੇਸ਼ ਵਿੱਚ ਛਾਤੀ ਕੈਂਸਰ ਅਤੇ ਗਰਭਾਸ਼ੀ ਗ੍ਰੀਵਾ ਕੈਂਸਰ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਵੱਡੀ ਗਿਣਤੀ ਵਿੱਚ ਮਹਿਲਾਵਾਂ ਇਸ ਦਾ ਸ਼ਿਕਾਰ ਬਣ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਹਨਾਂ ਦੋ ਤਰ੍ਹਾਂ ਦੇ ਕੈਂਸਰ ਦੀਆਂ 23 ਕਰੋੜ ਤੋਂ ਵੱਧ ਜਾਂਚਾਂ ਕੀਤੀਆਂ ਜਾ ਚੁੱਕੀਆਂ ਹਨ।
ਭਾਰਤ ‘ਚ ਕਿੰਨੀ ਮਹਿਲਾਵਾਂ ਛਾਤੀ ਤੇ ਗਰਭਾਸ਼ੀ ਕੈਂਸਰ ਦੀਆਂ ਸ਼ਿਕਾਰ
ਕੇਂਦਰੀ ਸਿਹਤ ਮੰਤਰੀ ਜੇਪੀ ਨੱਡਾ ਨੇ ਜਾਣਕਾਰੀ ਦਿੱਤੀ ਕਿ ਦੇਸ਼ ਵਿੱਚ 14 ਕਰੋੜ ਤੋਂ ਵੱਧ ਮਹਿਲਾਵਾਂ ਦੀ ਛਾਤੀ ਕੈਂਸਰ ਦੀ ਜਾਂਚ ਕੀਤੀ ਗਈ। ਇਸ ਦੌਰਾਨ 57,184 ਮਹਿਲਾਵਾਂ ‘ਚ ਛਾਤੀ ਕੈਂਸਰ ਦਾ ਪਤਾ ਲੱਗਿਆ, ਜਿਨ੍ਹਾਂ ਵਿੱਚੋਂ 50,612 ਮਹਿਲਾਵਾਂ ਦਾ ਇਲਾਜ ਜਾਰੀ ਹੈ। ਇਸ ਤੋਂ ਇਲਾਵਾ ਮਹਿਲਾਵਾਂ ਵਿੱਚ ਗਰਭਾਸ਼ੀ ਗ੍ਰੀਵਾ ਕੈਂਸਰ ਦਾ ਖਤਰਾ ਵੀ ਤੇਜ਼ੀ ਨਾਲ ਵੱਧ ਰਿਹਾ ਹੈ।
ਕੇਂਦਰੀ ਮੰਤਰੀ ਨੱਡਾ ਨੇ ਦੱਸਿਆ ਕਿ ਦੇਸ਼ ਵਿੱਚ 9 ਕਰੋੜ ਤੋਂ ਵੱਧ ਮਹਿਲਾਵਾਂ ਦੀ ਗਰਭਾਸ਼ੀ ਗ੍ਰੀਵਾ ਕੈਂਸਰ ਦੀ ਜਾਂਚ ਕੀਤੀ ਗਈ। ਇਸ ਵਿੱਚੋਂ 96,747 ਮਹਿਲਾਵਾਂ ‘ਚ ਇਸ ਬਿਮਾਰੀ ਦਾ ਪਤਾ ਲੱਗਿਆ ਜਦਕਿ 86,196 ਮਹਿਲਾਵਾਂ ਦਾ ਇਲਾਜ ਜਾਰੀ ਹੈ।
ਜਾਣਕਾਰੀ ਲਈ ਦੱਸਣਯੋਗ ਹੈ ਕਿ 2018 ਵਿੱਚ ਕੇਂਦਰ ਸਰਕਾਰ ਵੱਲੋਂ ਨਾਨ ਕਮਿਊਨਿਕੇਬਲ ਡਿਜ਼ੀਜ਼ (NCD) ਦੀ ਜਾਂਚ ਅਤੇ ਪ੍ਰਬੰਧਨ ਲਈ ਰਾਸ਼ਟਰੀ NCD ਪੋਰਟਲ ਸ਼ੁਰੂ ਕੀਤਾ ਗਿਆ ਸੀ।
Disclaimer: ਖ਼ਬਰਾਂ ਵਿੱਚ ਦਿੱਤੀ ਗਈ ਕੁਝ ਜਾਣਕਾਰੀ ਮੀਡੀਆ ਰਿਪੋਰਟਾਂ ‘ਤੇ ਅਧਾਰਤ ਹੈ। ਕਿਸੇ ਵੀ ਸੁਝਾਅ ਨੂੰ ਲਾਗੂ ਕਰਨ ਤੋਂ ਪਹਿਲਾਂ, ਤੁਹਾਨੂੰ ਸਬੰਧਤ ਮਾਹਿਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
Check out below Health Tools-
Calculate Your Body Mass Index ( BMI )