ਕਾਰੋਬਾਰ Trump praises Usha Vance ਊਸ਼ਾ ਵਾਂਸ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਕਰਦਾ, ਪਰ ਜਾਨਸ਼ੀਨ ਦੀ ਕਤਾਰ ਇੰਜ ਕੰਮ ਨਹੀਂ ਕਰਦੀ: ਟਰੰਪ By Mehra Media Team January 21, 2025 0 121 Share Facebook Twitter Pinterest WhatsApp Must read Earthquake: ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ ਧਰਤੀ! ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 5.5 ਤੀਬਰਤਾ ਨਾਲ ਜ਼ਬਰਦਸਤ… April 18, 2026 Punjab News: ਪੰਜਾਬ 'ਚ ਲੱਗੀਆਂ ਨਵੀਆਂ ਪਾਬੰਦੀਆਂ, ਕਿਸਾਨ ਦੇਣ ਧਿਆਨ; 10 ਜੂਨ ਤੱਕ… April 18, 2026 Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ. April 18, 2026 ਲੁਧਿਆਣਾ ‘ਚ ਕੌਂਸਲਰ ਨੇ ਮਹਿਲਾ ਨੂੰ ਡਰੱਗਸ ਵੇਚਦਿਆਂ ਹੋਇਆਂ ਫੜਿਆ, 5-7 ਪੈਕੇਟ ਮਿਲੇ; SHO ਨੇ ਕਿਹਾ- ਇਹ ਨਸ਼ਾ ਕਰਨ ਦੀ ਆਦੀ… April 18, 2026 Mehra Media Teamhttps://punjabimedia.in ਵਾਸ਼ਿੰਗਟਨ, 21 ਜਨਵਰੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਉਹ ਜੇਡੀ ਵਾਂਸ ਦੀ ਭਾਰਤੀ ਮੂਲ ਦੀ ਪਤਨੀ ਊਸ਼ਾ ਚਿਲੁਕੁਰੀ ਵਾਂਸ ਦੀ ਆਪਣੇ ਉਪ ਰਾਸ਼ਟਰਪਤੀ ਵਜੋਂ ਚੋਣ ਕਰਦੇ ਕਿਉਂਕਿ ‘ਉਹ ਬਹੁਤ ਹੁਸਿਆਰ ਹੈ, ਪਰ ਜਾਨਸ਼ੀਨ ਦੀ ਕਤਾਰ ਇਸ ਤਰ੍ਹਾਂ ਕੰਮ ਨਹੀਂ ਕਰਦੀ ਸੀ।’’ ਜੇਡੀ ਵਾਂਸ ਵੱਲੋਂ ਅਮਰੀਕਾ ਦੇ 50ਵੇਂ ਉਪ ਰਾਸ਼ਟਰਪਤੀ ਵਜੋਂ ਹਲਫ਼ ਲੈਣ ਮਗਰੋਂ ਉਨ੍ਹਾਂ ਦੀ ਪਤਨੀ ਊਸ਼ਾ (39) ਪਹਿਲੀ ਭਾਰਤੀ ਅਮਰੀਕੀ ਤੇ ਹਿੰਦੂ ਦੋਇਮ ਲੇਡੀ ਬਣ ਗਈ ਹੈ। ਸੋਮਵਾਰ ਨੂੰ ਹਲਫ਼ਦਾਰੀ ਸਮਾਗਮ ਦੌਰਾਨ ਗੁਲਾਬੀ ਰੰਗ ਦਾ ਕੋਟ ਪਾਈ ਊਸ਼ਾ ਨੇ ਇਕ ਹੱਥ ਵਿਚ ਬਾਈਬਲ ਤੇ ਦੂਜੇ ਵਿਚ ਧੀ ਮੀਰਾਬੇਲ ਰੋਜ਼ ਨੂੰ ਕੁੱਛੜ ਚੁੱਕਿਆ ਹੋਇਆ ਸੀ। ਭਾਰਤੀ ਪਰਵਾਸੀਆਂ ਦੀ ਧੀ ਊਸ਼ਾ ਪੇਸ਼ੇ ਵਜੋਂ ਵਕੀਲ ਹੈ ਤੇ ਉਸ ਦਾ ਜੱਦੀ ਪਿੰਡ ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵਾਡਲੁਰੂ ਹੈ। ਊਸ਼ਾ ਅਮਰੀਕਾ ਦੀ ਦੋਇਮ ਮਹਿਲਾ ਬਣਨ ਵਾਲੀ ਸਭ ਤੋਂ ਛੋਟੀ ਉਮਰ ਦੀ ਹੈ। ਇਸ ਤੋਂ ਪਹਿਲਾਂ ਸਾਬਕਾ ਉਪ ਰਾਸ਼ਟਰਪਤੀ ਐਲਬੈੱਨ ਬਾਕਰਲੇ ਦੀ ਪਤਨੀ ਜੇਨ ਹੈਡਲੇ ਬਾਰਕਲੇ(38) ਨੂੰ ਇਹ ਮਾਣ ਹਾਸਲ ਹੋਇਆ ਸੀ। ਟਰੰਪ ਨੇ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਮਗਰੋਂ ਉਥੇ ਮੌਜੂਦ ਮਹਿਮਾਨਾਂ ਨੂੰ ਸੰਬੋਧਨ ਕਰਦਿਆਂ ਆਪਣੀ ਟੀਮ ਖਾਸ ਕਰਕੇ ਜੇਡੀ ਦੀ ਤਾਰੀਫ਼ ਕੀਤੀ। ਟਰੰਪ ਨੇ ਕਿਹਾ, ‘‘ਮੈਂ ਜੇਡੀ ਨੂੰ ਲੰਮੇ ਸਮੇਂ ਤੋਂ ਦੇਖ ਰਿਹਾ ਹਾਂ। ਮੈਂ ਓਹੀਓ ਵਿਚ ਉਸ ਦੀ ਉਮੀਦਵਾਰੀ ਦੀ ਤਾਈਦ ਕੀਤੀ ਸੀ। ਉਹ ਮਹਾਨ ਸੈਨੇਟਰ ਹੈ ਤੇ ਬਹੁਤ ਹੁਸ਼ਿਆਰ ਹੈ।’’ ਟਰੰਪ ਨੇ ਫਿਰ ਕਿਹਾ, ‘‘ਪਰ ਉਸ ਦੀ ਪਤਨੀ ਵੱਧ ਹੁਸ਼ਿਆਰ ਹੈ।’’ ਟਰੰਪ ਨੇ ਜੇਡੀ ਵੱਲ ਦੇਖਦੇ ਹੋਏ ਕਿਹਾ, ‘‘ਮੈਂ ਉਪ ਰਾਸ਼ਟਰਪਤੀ ਵਜੋਂ ਜੇਡੀ ਦੀ ਪਤਨੀ ਊਸ਼ਾ ਵਾਂਸ ਦੀ ਚੋਣ ਕਰਦਾ, ਪਰ ਜਾਨਸ਼ੀਨ ਦੀ ਚੋਣ ਉਸ ਤਰੀਕੇ ਨਾਲ ਕੰਮ ਨਹੀਂ ਕਰਦੀ। ਇਹ ਦੋਵੇਂ ਮੀਆਂ ਬੀਵੀ ਮਹਾਨ ਹਨ। ਇਹ ਸੋਹਣੀ ਜੋੜੀ ਹੈ ਤੇ ਉਨ੍ਹਾਂ ਦੇ ਕਰੀਅਰ ਨੂੰ ਦੇਖ ਕੇ ਵਿਸ਼ਵਾਸ ਨਹੀਂ ਹੁੰਦਾ।’’ ਸੁਪਰੀਮ ਕੋਰਟ ਦੇ ਜਸਟਿਸ ਬਰੈੱਟ ਕੈਵੇਨੌਗ, ਜੋ ਊਸ਼ਾ ਦੇ ਮੈਂਟਰ ਵੀ ਹਨ, ਨੇ ਉਸ ਦੇ ਪਤੀ ਜੇਡੀ ਵਾਂਸ ਨੂੰ ਉਪ ਰਾਸ਼ਟਰਪਤੀ ਵਜੋਂ ਹਲਫ਼ ਦਿਵਾਇਆ। ਵਾਂਸ ਜੋੜੇ ਦੇ ਤਿੰਨ ਬੱਚੇ ਹਨ- ਦੋ ਬੇਟੇ ਇਵਾਨ ਤੇ ਵਿਵੇਕ ਅਤੇ ਧੀ ਮੀਰਾਬੇਲ। -ਪੀਟੀਆਈ News Source link TagspraisesTrumpUshaVanceਉਪਊਸ਼ਇਜਕਤਰਕਮਕਰਦਚਣਜਨਸ਼ਨਟਰਪਦਨਹਪਰਰਸ਼ਟਰਪਤਵਸ਼ਵਜ Share Facebook Twitter Pinterest WhatsApp Previous articleਬਜਟ ਵਿਚ ਮਹਿਲਾਵਾਂ ਦੀ ਭਲਾਈ ਲਈ ਯਤਨ ਕੀਤੇ ਜਾਣਗੇ: ਮੁੱਖ ਮੰਤਰੀ – Punjabi TribuneNext article11.8 ਕਰੋੜ ਦੀ ਠੱਗੀ ਮਾਮਲਾ: Digital Arrest ਕਰਨ ਵਾਲੇ ਤਿੰਨ ਵਿਅਕਤੀ ਗ੍ਰਿਫਤਾਰ - Advertisement - More articles Gold Monetization Scheme : ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ April 18, 2026 Gold-Silver Price: ਡਿੱਗ ਗਏ ਸੋਨਾ-ਚਾਂਦੀ ਦੇ ਰੇਟ, ਧੜੰਮ ਕਰਕੇ ਘਟੀਆਂ ਕੀਮਤਾਂ? ਜਾਣੋ ਤਾਜ਼ਾ ਰੇਟ April 17, 2026 ਕੀ ਘਰ ਦਾ ਸੋਨਾ ਬੈਂਕ 'ਚ ਰੱਖਣਾ ਸਹੀ ਹੈ ? ਪਹਿਲਾਂ ਸਮਝ ਲਵੋ ਇਹ ਸਕੀਮ , ਨਹੀਂ ਤਾਂ ਪਛਤਾਉਣਾ ਪਵੇਗਾ April 17, 2026 - Advertisement - Latest article Earthquake: ਭੂਚਾਲ ਦੇ ਝਟਕਿਆਂ ਨਾਲ ਕੰਬ ਉੱਠੀ ਧਰਤੀ! ਲੋਕਾਂ ਵਿਚਾਲੇ ਪੈ ਗਿਆ ਚੀਕ-ਚਿਹਾੜਾ; 5.5 ਤੀਬਰਤਾ ਨਾਲ ਜ਼ਬਰਦਸਤ… April 18, 2026 Punjab News: ਪੰਜਾਬ 'ਚ ਲੱਗੀਆਂ ਨਵੀਆਂ ਪਾਬੰਦੀਆਂ, ਕਿਸਾਨ ਦੇਣ ਧਿਆਨ; 10 ਜੂਨ ਤੱਕ… April 18, 2026 Big News: ਸਿਆਸੀ ਜਗਤ ਤੋਂ ਦੁਖਦ ਖਬਰ, CM ਦੇ ਘਰ ਛਾਇਆ ਮਾਤਮ; ਕੇਜਰੀਵਾਲ ਸਣੇ ਇਨ੍ਹਾਂ ਹਸਤੀਆਂ ਦੀਆਂ ਅੱਖਾਂ ਨਮ. April 18, 2026 ਲੁਧਿਆਣਾ ‘ਚ ਕੌਂਸਲਰ ਨੇ ਮਹਿਲਾ ਨੂੰ ਡਰੱਗਸ ਵੇਚਦਿਆਂ ਹੋਇਆਂ ਫੜਿਆ, 5-7 ਪੈਕੇਟ ਮਿਲੇ; SHO ਨੇ ਕਿਹਾ- ਇਹ ਨਸ਼ਾ ਕਰਨ ਦੀ ਆਦੀ… April 18, 2026 ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ ‘ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ April 18, 2026