29.1 C
Patiāla
Wednesday, May 8, 2024

ਪਾਕਿਸਤਾਨ ਵੱਲੋਂ ਦਿੱਲੀ ਮਿਸ਼ਨ ਲਈ ਵਪਾਰ ਮੰਤਰੀ ਦੀ ਨਿਯੁਕਤੀ

Must read


ਨਵੀਂ ਦਿੱਲੀ, 10 ਮਈ

ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਭਾਰਤ ਨਾਲ ਵਪਾਰ ਦੇ ਰਾਹ ਤਲਾਸ਼ਣ ਲਈ ਇਸਲਾਮਾਬਾਦ ਨੇ ਅੱਜ ਵਪਾਰ ਮੰਤਰੀ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਹੇਠ ਪਾਕਿਸਤਾਨ ਨੇ 2019 ਦੇ ਅਖੀਰ ਵਿੱਚ ਜੰਮੂ-ਕਸ਼ਮੀਰ ਵਿਚੋਂ ਧਾਰਾ-370 ਨੂੰ ਖਤਮ ਕਰਨ ਤੋਂ ਬਾਅਦ ਭਾਰਤ ਨਾਲ ਸਾਰੇ ਵਪਾਰਕ ਸਬੰਧ ਸਮਾਪਤ ਕਰ ਦਿੱਤੇ ਸਨ। ਇਹ ਕਦਮ ਭਾਰਤ ਨਾਲ ਵਪਾਰ ਬਹਾਲ ਕਰਨ ਲਈ ਗੱਠਜੋੜ ਸਰਕਾਰ ਦੇ ਝੁਕਾਅ ਵੱਲ ਸੰਕੇਤ ਕਰਦਾ ਹੈ। ਨਵੀਂ ਦਿੱਲੀ ਵਿੱਚ ਪਾਕਿਸਤਾਨੀ ਹਾਈ ਕਮਿਸ਼ਨ ਵਿੱਚ ਆਖਰੀ ਵਪਾਰ ਮੰਤਰੀ ਇਰਫਾਨ ਤਰਾਰ ਸਨ ਅਤੇ ਇਹ ਅਹੁਦਾ ਇਸ ਵੇਲੇ ਖਾਲੀ ਪਿਆ ਸੀ।





News Source link

- Advertisement -

More articles

- Advertisement -

Latest article