32.2 C
Patiāla
Sunday, May 19, 2024

ਸ੍ਰੀਲੰਕਾ ਸੰਕਟ: ਹਿੰਸਕ ਝੜਪਾਂ ’ਚ ਸੰਸਦ ਮੈਂਬਰ ਸਣੇ ਚਾਰ ਜਣਿਆਂ ਦੀ ਮੌਤ, 173 ਜ਼ਖ਼ਮੀ

Must read


ਕੋਲੰਬੋ, 9 ਮਈ

ਸ੍ਰੀਲੰਕਾ ਵਿਚ ਅੱਜ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਹੋਈਆਂ ਹਿੰਸਕ ਝੜਪਾਂ ਵਿਚ ਮੁਲਕ ਦੀ ਸੱਤਾਧਾਰੀ ਧਿਰ ਦੇ ਇਕ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਸਣੇ ਚਾਰ ਜਣਿਆਂ ਦੀ ਮੌਤ ਹੋ ਗਈ ਹੈ। ਹਿੰਸਕ ਝੜਪਾਂ ਵਿੱਚ 174 ਜਣੇ ਜ਼ਖ਼ਮੀ ਵੀ ਹੋਏ ਹਨ। ਹਿੰਸਾ ਭੜਕਣ ਮਗਰੋਂ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸੇ ਨੇ ਦਿੱਤਾ ਅਸਤੀਫ਼ਾ ਦੇ ਦਿੱਤਾ ਹੈ। ਰਾਜਪਕਸੇ ਭਰਾਵਾਂ ਦੀ ਸੱਤਾਧਾਰੀ ਪਾਰਟੀ ਨਾਲ ਸਬੰਧਤ ਸੰਸਦ ਮੈਂਬਰ ਦਾ ਨਿੱਜੀ ਸੁਰੱਖਿਆ ਕਰਮੀ (ਪੀਐੱਸਓ) ਵੀ ਮਾਰਿਆ ਗਿਆ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਪੁਲੀਸ ਨੇ ਇਕ ਹੋਰ ਮੌਤ ਦੀ ਪੁਸ਼ਟੀ ਵੀ ਕੀਤੀ ਹੈ। ਅੱਜ ਸਰਕਾਰ ਦੇ ਸਮਰਥਕਾਂ ਤੇ ਵਿਰੋਧੀਆਂ ਵਿਚਾਲੇ ਕਈ ਥਾਈਂ ਟਕਰਾਅ ਹੋਇਆ ਅਤੇ ਲੋਕਾਂ ਨੇ ਕਈ ਸਾਬਕਾ ਮੰਤਰੀਆਂ ਤੇ ਸਿਆਸੀ ਆਗੂਆਂ ਦੇ ਘਰਾਂ-ਦਫ਼ਤਰਾਂ ਨੂੰ ਨਿਸ਼ਾਨਾ ਬਣਾਇਆ ਹੈ। ਦੂਜੇ ਪਾਸੇ ਲੋਕਾਂ ਮੁਤਾਬਕ ਸੰਸਦ ਮੈਂਬਰ ਦੀ ਕਾਰ ਵਿੱਚੋਂ ਗੋਲੀ ਚੱਲੀ ਸੀ ਅਤੇ ਭੜਕੀ ਭੀੜ ਨੇ ਜਦੋਂ ਉਨ੍ਹਾਂ ਨੂੰ ਕਾਰ ਵਿੱਚੋਂ ਉਤਾਰਿਆ ਤਾਂ ਉਨ੍ਹਾਂ ਭੱਜ ਇੱਕ ਇਮਾਰਤ ਵਿੱਚ ਸ਼ਰਨ ਲੈ ਲਈ। ਲੋਕਾਂ ਦਾ ਕਹਿਣਾ ਹੈ ਕਿ ਸੰਸਦ ਮੈਂਬਰ ਨੇ ਆਪਣੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਪੁਲੀਸ ਮੁਤਾਬਕ ਹਜ਼ਾਰਾਂ ਲੋਕਾਂ ਨੇ ਇਮਾਰਤ ਘੇਰੀ ਹੋਈ ਸੀ ਅਤੇ ਬਾਅਦ ਵਿੱਚ ਸੰਸਦ ਮੈਂਬਰ ਅਤੇ ਉਨ੍ਹਾਂ ਦੇ ਨਿੱਜੀ ਸੁਰੱਖਿਆ ਅਧਿਕਾਰੀ ਮ੍ਰਿਤਕ ਮਿਲੇ। ‘ਨਿਊਜ਼ ਫਸਟ’ ਵੈੱਬਸਾਈਟ ਮੁਤਾਬ ਗੋਲੀਬਾਰੀ ਵਿੱਚ 27 ਸਾਲਾਂ ਦੇ ਨੌਜਵਾਨ ਦੀ ਮੌਤ ਵੀ ਹੋਈ ਹੈ। ਲੋਕਾਂ ਵੱਲੋਂ ਇਮਾਰਤਾਂ ਨੂੰ ਅੱਗ ਲਾਏ ਜਾਣ ਦੀ ਵੀ ਖ਼ਬਰ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਵਿਚ ਵਿਗੜੇ ਹਾਲਾਤ ਕਾਰਨ ਪੂਰੇ ਸ੍ਰੀਲੰਕਾ ਵਿਚ ਹੰਗਾਮੀ ਹਾਲਤ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਲੋਕਾਂ ਵਲੋਂ ਪ੍ਰਦਰਸ਼ਨ ਜਾਰੀ ਹਨ। 





News Source link

- Advertisement -

More articles

- Advertisement -

Latest article