32.8 C
Patiāla
Tuesday, April 30, 2024

ਕਤਰ ਵਿੱਚ ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦੀ ਦੇਹ ਕਾਜ਼ਮਪੁਰ ਪੁੱਜੀ

Must read


ਬਟਾਲਾ (ਨਿੱਜੀ ਪੱਤਰ ਪ੍ਰੇਰਕ): ਦੋਹਾ ਕਤਰ ਵਿੱਚ ਗਿਆਰਾਂ ਦਿਨ ਪਹਿਲਾਂ ਖੁਦਕੁਸ਼ੀ ਕਰਨ ਵਾਲੇ ਪਿੰਡ ਕਾਜ਼ਮਪੁਰ ਦੇ ਨੌਜਵਾਨ ਰਛਪਾਲ ਸਿੰਘ ਦੀ ਦੇਹ ਅੱਜ ਪਿੰਡ ਪੁੱਜ ਗਈ ਹੈ। ਪਿੰਡ ਦੇ ਮਾਸਟਰ ਕੇਵਲ ਸਿੰਘ ਕਾਜ਼ਮਪੁਰ ਨੇ ਦੱਸਿਆ ਕਿ ਨੌਜਵਾਨ ਰਛਪਾਲ ਸਿੰਘ ਗ਼ਰੀਬ ਪਰਿਵਾਰ ਦਾ ਕਮਾਊ ਪੁੱਤ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਰਛਪਾਲ ਸਿੰਘ ਦੋ ਮਹੀਨੇ ਪਹਿਲਾਂ ਕਤਰ ਗਿਆ ਸੀ। ਉਹ ਆਪਣੇ ਕਰੀਬੀਆਂ ਨੂੰ ਦੱਸਦਾ ਰਿਹਾ ਕਿ ਉਸ ਦਾ ਫੋਨ ਹੈਕ ਕੀਤਾ ਗਿਆ ਹੈ ਅਤੇ ਹੈਕਰ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ। ਉਨ੍ਹਾਂ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਇਸ ਪਰਿਵਾਰ ਦੀ ਜਿੱਥੇ ਮਾਲੀ ਮਦਦ ਕੀਤੀ ਜਾਵੇ, ਉਥੇ ਉਸ ਨੂੰ ਅਜਿਹਾ ਕਦਮ ਚੁੱਕਣ ਲਈ ਮਜਬੂਰ ਕਰਨ ਵਾਲਿਆਂ ਖ਼ਿਲਾਫ਼ ਜਾਂਚ ਕਰਵਾ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਜਾਣਕਾਰੀ ਅਨੁਸਾਰ ਰਛਪਾਲ ਦੇ ਪਿਤਾ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ, ਜਦੋਂ ਕਿ ਉਸ ਦੇ ਬਜ਼ੁਰਗ ਦਾਦਾ-ਦਾਦੀ ਕਈ ਸਾਲਾਂ ਤੋਂ ਬਿਮਾਰ ਹੋਣ ਕਰਕੇ ਮੰਜੇ ’ਤੇ ਹਨ।





News Source link

- Advertisement -

More articles

- Advertisement -

Latest article