ਕਾਰੋਬਾਰ ਮੋਦੀ ਨੇ ਫੋਨ ’ਤੇ ਬਾਇਡਨ ਨਾਲ ਕੀਤੀ ਗੱਲਬਾਤ By Mehra Media Team August 27, 2024 0 198 Share FacebookXPinterestWhatsApp Must read ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ October 29, 2026 ਵੱਡੀ ਵਾਰਦਾਤ, ਨਾਮੀ ਡੇਰੇ ‘ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ… October 29, 2026 Health Tips : ਬਦਲਦੇ ਮੌਸਮ 'ਚ ਕਿਤੇ ਵਿਗੜ ਨਾ ਜਾਵੇ ਤੁਹਾਡੀ ਸਿਹਤ, ਇਸ ਤਰ੍ਹਾਂ ਰੱਖੋ ਆਪਣਾ ਖ਼ਿਆਲ October 29, 2026 ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ October 29, 2026 Mehra Media Teamhttps://punjabimedia.in ਨਵੀਂ ਦਿੱਲੀ, 26 ਅਗਸਤਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫੋਨ ’ਤੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮੋਦੀ ਨੇ ਜਿੱਥੇ ਬਾਇਡਨ ਨੂੰ ਆਪਣੇ ਯੂਕਰੇਨ ਦੌਰੇ ਬਾਰੇ ਜਾਣਕਾਰੀ ਦਿੱਤੀ ਉੱਥੇ ਹੀ ਪੂਰਬੀ ਯੂਰੋਪੀ ਦੇਸ਼ ਵਿੱਚ ਜਲਦੀ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਭਾਰਤ ਦੇ ਪੂਰਨ ਸਹਿਯੋਗ ਦੀ ਵਚਨਬੱਧਤਾ ਦੁਹਰਾਈ। ਦੋਵੇਂ ਆਗੂਆਂ ਨੇ ਬੰਗਲਾਦੇਸ਼ ਵਿੱਚ ਮੌਜੂਦਾ ਹਾਲਾਤ ਬਾਰੇ ਵੀ ਚਰਚਾ ਕੀਤੀ ਅਤੇ ਉੱਥੇ ਜਲਦੀ ਤੋਂ ਜਲਦੀ ਹਾਲਾਤ ਆਮ ਵਰਗੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਘੱਟ-ਗਿਣਤੀਆਂ, ਖ਼ਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਮੋਦੀ ਨੇ ‘ਐਕਸ’ ਉੱਤੇ ਕਿਹਾ, ‘‘ਅਸੀਂ ਯੂਕਰੇਨ ’ਚ ਮੌਜੂਦਾ ਹਾਲਾਤ ਸਣੇ ਵੱਖ-ਵੱਖ ਖੇਤਰੀ ਤੇ ਆਲਮੀ ਮੁੱਦਿਆਂ ਬਾਰੇ ਗੱਲਬਾਤ ਕੀਤੀ। ਮੈਂ ਯੂਕਰੇਨ ਵਿੱਚ ਜਲਦੀ ਤੋਂ ਜਲਦੀ ਸ਼ਾਂਤੀ ਤੇ ਸਥਿਰਤਾ ਬਹਾਲ ਕਰਨ ਲਈ ਭਾਰਤ ਦੇ ਪੂਰੇ ਸਹਿਯੋਗ ਦੀ ਵਚਨਬੱਧਤਾ ਦੁਹਰਾਈ।’’ ਉਨ੍ਹਾਂ ਕਿਹਾ, ‘‘ਅਸੀਂ ਬੰਗਲਾਦੇਸ਼ ਵਿੱਚ ਮੌਜੂਦਾ ਹਾਲਾਤ ਬਾਰੇ ਵੀ ਗੱਲ ਕੀਤੀ ਅਤੇ ਉੱਥੇ ਜਲਦੀ ਤੋਂ ਜਲਦੀ ਹਾਲਾਤ ਆਮ ਵਰਗੇ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ ਬੰਗਲਾਦੇਸ਼ ਵਿੱਚ ਘੱਟ-ਗਿਣਤੀਆਂ, ਖ਼ਾਸ ਕਰ ਕੇ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ ਗਿਆ।’’ ਇਕ ਸਰਕਾਰੀ ਬਿਆਨ ਮੁਤਾਬਕ ਮੋਦੀ ਨੇ ਬਾਇਡਨ ਨੂੰ ਆਪਣੇ ਹਾਲ ਦੇ ਯੂਕਰੇਨ ਦੌਰੇ ਬਾਰੇ ਵੀ ਜਾਣਕਾਰੀ ਦਿੱਤੀ। ਫੋਨ ’ਤੇ ਹੋਈ ਇਸ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬਾਇਡਨ ਨੇ ਕੁਆਡ ਸਣੇ ਬਹੁਪੱਖੀ ਸਹਿਯੋਗ ਮਜ਼ਬੂਤ ਕਰਨ ਦੀ ਵਚਨਬੱਧਤਾ ਵੀ ਦੁਹਰਾਈ। -ਪੀਟੀਆਈ News Source link Tagsਕਤਗਲਬਤਤਨਨਲਫਨਬਇਡਨਮਦ Share FacebookXPinterestWhatsApp Previous articleਨੈਸ਼ਨਲ ਕਾਨਫਰੰਸ ਨੇ ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਜਾਰੀ ਕੀਤੀ 18 ਉਮੀਦਵਾਰਾਂ ਦੀ ਪਹਿਲੀ ਸੂਚੀNext articleਐੱਨਆਰਆਈ ’ਤੇ ਗੋਲੀਬਾਰੀ ਦਾ ਮਾਮਲਾ: ਪੁਲੀਸ ਮੁਕਾਬਲੇ ਵਿੱਚ ਦੋ ਸ਼ੂਟਰ ਜ਼ਖ਼ਮੀ – Punjabi Tribune - Advertisement - More articles Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ October 28, 2026 ਅੱਜ ਤੋਂ ਰੇਲਵੇ ਦਾ ਨਵਾਂ ਨਿਯਮ ਲਾਗੂ, ਕਾਊਂਟਰ ਟਿਕਟ ਨੂੰ ਲੈਕੇ ਵੱਡੀ ਅਪਡੇਟ October 27, 2026 Gold Price Crash: ਸੋਨਾ ਹੋਇਆ ਸਸਤਾ, ਹਾਈ ਲੇਵਲ ਤੋਂ ਧੜੰਮ ਡਿੱਗੀਆਂ ਕੀਮਤਾਂ, 38,600 ਰੁਪਏ ਤੋਂ ਵੱਧ ਡਿੱਗੇ ਰੇਟ; ਦੀਵਾਲੀ ਤੋਂ ਪਹਿਲਾਂ ਖਰੀਦਣ ਦਾ ਖਾਸ... October 26, 2026 - Advertisement - Latest article ਪੰਜਾਬ ਅਤੇ ਚੰਡੀਗੜ੍ਹ 'ਚ 2 ਦਿਨਾਂ ਲਈ ਹਨੇਰੀ ਅਤੇ ਗੜ੍ਹੇ ਪੈਣ ਨੂੰ ਲੈਕੇ ਅਲਰਟ ਜਾਰੀ, ਜਾਣੋ ਮੌਸਮ ਦਾ ਹਾਲ October 29, 2026 ਵੱਡੀ ਵਾਰਦਾਤ, ਨਾਮੀ ਡੇਰੇ ‘ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ, ਹਮਲੇ ਮਗਰੋਂ ਵਧਾਈ ਗਈ ਸੁਰੱਖਿਆ, ਸੇਵਾਦਾਰ ਬੋਲੇ… October 29, 2026 Health Tips : ਬਦਲਦੇ ਮੌਸਮ 'ਚ ਕਿਤੇ ਵਿਗੜ ਨਾ ਜਾਵੇ ਤੁਹਾਡੀ ਸਿਹਤ, ਇਸ ਤਰ੍ਹਾਂ ਰੱਖੋ ਆਪਣਾ ਖ਼ਿਆਲ October 29, 2026 ਵੱਡੀ ਖਬਰ, ਅਚਾਨਕ ਖੱਡ ਵਿੱਚ ਡਿੱਗੀ ਕਾਰ, ਪੈ ਗਿਆ ਚੀਕ ਚਿਹਾੜਾ; ਭਿਆਨਕ ਹਾਦਸੇ ਵਿੱਚ 4 ਲੋਕਾਂ ਦੀ ਮੌਤ 7 ਗੰਭੀਰ October 29, 2026 ABP Sanjha Top 10, 28 October 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ –... October 29, 2026