ਹਿਊਸਟਨ, 18 ਅਗਸਤ
ਅਮਰੀਕਾ ਦੇ ਟੈਕਸਸ ਸੂਬੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਭਾਰਤੀ ਮੂਲ ਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਹਾਦਸਾ ਟੈਕਸਸ ਦੇ ਲੈਂਪਾਸਾਸ ਕਾਊਂਟੀ ਨੇੜੇ ਬੁੱਧਵਾਰ ਨੂੰ ਵਾਪਰਿਆ। ਆਸਟਿਨ ਅਮੈਰੀਕਨ ਸਟੇਟਸਮੈਨ ਦੀ ਰਿਪੋਰਟ ਅਨੁਸਾਰ ਕਾਰ ਹਾਦਸੇ ਦੌਰਾਨ ਅਰਵਿੰਦ ਮਨੀ (45), ਉਸ ਦੀ ਪਤਨੀ ਪ੍ਰਦੀਪਾ ਅਰਵਿੰਦ (40) ਅਤੇ ਉਨ੍ਹਾਂ ਦੀ 17 ਸਾਲਾ ਧੀ ਐਂਡਰਿਲ ਅਰਵਿੰਦ ਵਾਸੀ ਲਿਏਂਡਰ ਦੀ ਮੌਤ ਹੋ ਗਈ। ਪਰਿਵਾਰ ਵਿੱਚ ਇਕਲੌਤਾ 14 ਸਾਲਾ ਪੁੱਤਰ ਆਦਿਰਿਅਨ ਬਚਿਆ ਹੈ, ਜੋ ਹਾਦਸੇ ਸਮੇਂ ਗੱਡੀ ਵਿੱਚ ਨਹੀਂ ਸੀ।-ਪੀਟੀਆਈ
News Source link
#ਅਮਰਕ #ਵਚ #ਸੜਕ #ਹਦਸ #ਚ #ਭਰਤ #ਮਲ #ਦ #ਤਨ #ਜਣਆ #ਦ #ਮਤ