ਨਵੀਂ ਦਿੱਲੀ, 2 ਅਗਸਤ
ਸ਼ਿਵ ਸੈਨਾ (ਯੂਬੀਟੀ) ਦੇ ਆਗੂ ਸੰਜੈ ਰਾਊਤ ਨੇ ਭਾਜਪਾ ’ਤੇ ਵਰ੍ਹਦਿਆਂ ਕਿਹਾ ਕਿ ਜਮਹੂਰੀਅਤ, ਪ੍ਰੈੱਸ ਦੀ ਆਜ਼ਾਦੀ ਤੇ ਪ੍ਰਗਟਾਵੇ ਦੀ ਆਜ਼ਾਦੀ ਭਗਵਾ ਪਾਰਟੀ ਲਈ ਕੋਈ ਅਹਿਮੀਅਤ ਨਹੀਂ ਰੱਖਦੀ। ਉਨ੍ਹਾਂ ਆਖਿਆ ਕਿ ‘ਗੁੰਡਾਗਰਦੀ’ ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਬਿਆਨਦੀ ਹੈ। ਸੰਜੈ ਰਾਊਤ ਨੇ ਆਖਿਆ, ‘‘ਮਹਾਰਾਸ਼ਟਰ ’ਚ ਭਾਜਪਾ ਦੀ ਸਰਕਾਰ ਹੈ। ਮੈਂ ਪੁੱਛਣਾ ਚਾਹੁੰਦਾ ਹਾਂ ਕਿ ਸੂਬੇ ’ਚ ਇਟੈਲੀਜੈਂਸ ਅਤੇ ਪੁਲੀਸ ਕਿੱਥੇ ਹਨ। ਪਹਿਲਾਂ ਇਹ ਕਾਨੂੰਨ ਤੇ ਅਮਨ ਲਈ ਜਾਣਿਆ ਜਾਂਦਾ ਸੀ ਪਰ 10 ਸਾਲ ਪਹਿਲਾਂ ਮੋਦੀ ਜੀ ਸੱਤਾ ’ਚ ਆਏ ਅਤੇ ਸਾਰਾ ਦ੍ਰਿਸ਼ ਬਦਲ ਗਿਆ। ਗੁੰਡਾਗਰਦੀ ਭਾਜਪਾ ਦੇ ਕੰਮ ਕਰਨ ਦਾ ਤਰੀਕਾ ਹੈ। ਮਹਾਰਾਸ਼ਟਰ ਨੂੰ ਹੁਣ ਦਿੱਲੀ ਤੋਂ ਚਲਾਇਆ ਜਾ ਰਿਹਾ ਹੈ ਅਤੇ ਅਸੀਂ ਇਸ ਦੀ ਵੱਡੀ ਕੀਮਤ ਤਾਰ ਰਹੇ ਹਾਂ।’’ ਇਸ ਦੌਰਾਨ ਰਾਊਤ ਨੇ ਅੱਜ ਦਾਅਵਾ ਕੀਤਾ ਕਿ ਭਾਜਪਾ ਆਗੂ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਖ਼ਿਲਾਫ਼ ਸਾਜ਼ਿਸ਼ ਰਚ ਰਹੇ ਹਨ ਉਨ੍ਹਾਂ ’ਤੇ ਹਮਲਾ ਵੀ ਕੀਤਾ ਜਾ ਸਕਦਾ ਹੈ। -ਏਜੰਸੀ
News Source link
#ਗਡਗਰਦ #ਭਜਪ #ਦ #ਕਮ #ਕਰਨ #ਦ #ਤਰਕ #ਰਊਤ