ਗੰਗਟੋਕ, 7 ਜੂਨ
ਸਿੱਕਿਮ ਦੇ ਮੁੱਖ ਮੰਤਰੀ ਵਜੋਂ ਪੀਐੱਸ ਤਮਾਂਗ ਦਾ ਸਹੁੰ ਚੁੱਕ ਸਮਾਗਮ ਇੱਕ ਦਿਨ ਲਈ ਟਾਲ ਦਿੱਤਾ ਗਿਆ ਹੈ। ਸਿੱਕਮ ਕ੍ਰਾਂਤੀਕਾਰੀ ਮੋਰਚਾ (ਐੱਸਕੇਐੱਮ) ਦੇ ਸੁਪਰੀਮੋ ਹੁਣ ਆਪਣੇ ਦੂਜੇ ਕਾਰਜਕਾਲ ਦਾ ਹਲਫ਼ 10 ਜੂਨ ਨੂੰ ਲੈਣਗੇ। ਇਹ ਜਾਣਕਾਰੀ ਪਾਰਟੀ ਆਗੂਆਂ ਨੇ ਅੱਜ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਲਫ਼ ਸਮਾਗਮ 10 ਜੂਨ ਤੱਕ ਮੁਲਤਵੀ ਕਰਨ ਦਾ ਫ਼ੈਸਲਾ ਮੁੱਖ ਮੰਤਰੀ ਦੀ ਅਧਿਕਾਰਿਤ ਰਿਹਾਇਸ਼ ਮਿਨਟੋਕਗਾਂਗ ਵਿੱਚ ਅੱਜ ਹੋਈ ਐੱਸਕੇਐੱਮ ਵਿਧਾਇਕ ਦਲ ਦੀ ਮੀਟਿੰਗ ਵਿੱਚ ਲਿਆ ਗਿਆ ਕਿਉਂਕਿ ਤਮਾਂਗ ਨਰਿੰਦਰ ਮੋਦੀ ਦੇ ਤੀਸਰੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ਵਿੱਚ ਹਿੱਸਾ ਲੈਣ ਲਈ ਐਤਵਾਰ ਨੂੰ ਦਿੱਲੀ ਜਾਣਗੇ। ਉਨ੍ਹਾਂ ਦੱਸਿਆ ਕਿ ਤਮਾਂਗ ਦੇ ਸ਼ਨਿੱਚਰਵਾਰ ਨੂੰ ਨਵੀਂ ਦਿੱਲੀ ਲਈ ਰਵਾਨਾ ਹੋਣ ਦੀ ਸੰਭਾਵਨਾ ਹੈ। ਇੱਕ ਹੋਰ ਆਗੂ ਨੇ ਕਿਹਾ, ‘‘ਤਮਾਂਗ ਤੇ ਉਸ ਦੇ ਮੰਤਰੀ ਹੁਣ 10 ਜੂਨ ਨੂੰ ਪਲਜਰ ਸਟੇਡੀਅਮ ਵਿੱਚ ਹਲਫ਼ ਲੈਣਗੇ।’’ -ਪੀਟੀਆਈ