36.2 C
Patiāla
Sunday, May 19, 2024

ਆਈਪੀਐੱਲ: ਗੁਜਰਾਤ ਨੇ ਪੰਜਾਬ ਨੂੰ ਤਿੰਨ ਵਿਕਟਾਂ ਨਾਲ ਹਰਾਇਆ

Must read


ਮੁੱਲਾਂਪੁਰ ਗ਼ਰੀਬਦਾਸ, 21 ਅਪਰੈਲ

ਗੁਜਰਾਤ ਟਾਈਟਨਜ਼ ਨੇ ਅੱਜ ਇੱਥੇ ਆਈਪੀਐੱਲ ਦੇ ਇਕ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ ਤਿੰਨ ਵਿਕਟਾਂ ਨਾਲ ਹਰਾ ਦਿੱਤਾ। ਗੁਜਰਾਤ ਦੀ ਟੀਮ ਨੇ ਪੰਜਾਬ ਵੱਲੋਂ ਜਿੱਤ ਲਈ ਦਿੱਤੇ 143 ਦੌੜਾਂ ਦੇ ਟੀਚੇ ਨੂੰ ਸੱਤ ਵਿਕਟਾਂ ਗੁਆ ਕੇ 19.1 ਓਵਰਾਂ ਵਿੱਚ 146 ਦੌੜਾਂ ਬਣਾਉਂਦਿਆਂ ਹਾਸਲ ਕਰ ਲਿਆ। ਟੀਮ ਵੱਲੋਂ ਕਪਤਾਨ ਸ਼ੁਭਮਨ ਗਿੱਲ ਨੇ 35 ਦੌੜਾਂ, ਰਾਹੁਲ ਤਿਵੇਤੀਆ ਨੇ 36 ਅਤੇ ਸਾਈ ਸੁਦਰਸ਼ਨ ਨੇ 31 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਸਾਈ ਕਿਸ਼ੋਰ, ਰਾਸ਼ਿਦ ਖਾਨ ਤੇ ਨੂਰ ਅਹਿਮਦ ਨੇ ਪੰਜਾਬ ਦੇ ਬੱਲੇਬਾਜ਼ਾਂ ਨੂੰ ਖੁੱਲ੍ਹ ਕੇ ਖੇਡਣ ਹੀ ਨਹੀਂ ਦਿੱਤਾ। ਸਾਈ ਕਿਸ਼ੋਰ ਨੇ 33 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। -ਪੀਟੀਆਈ



News Source link

- Advertisement -

More articles

- Advertisement -

Latest article