41.2 C
Patiāla
Friday, May 17, 2024

ਰਾਜਸਥਾਨ: ਹੋਸਟਲ ਦੀ ਇਮਾਰਤ ਨੂੰ ਅੱਗ ਲੱਗੀ, ਅੱਠ ਵਿਦਿਆਰਥੀ ਜ਼ਖ਼ਮੀ – Punjabi Tribune

Must read


ਕੋਟਾ, 14 ਅਪਰੈਲ

ਰਾਜਸਥਾਨ ਦੇ ਕੋਟਾ ਵਿੱਚ ਇੱਕ ਹੋਸਟਲ ਦੀ ਇਮਾਰਤ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ ਅੱਠ ਵਿਦਿਆਰਥੀ ਜ਼ਖ਼ਮੀ ਹੋ ਗਏ। ਮੁੱਢਲੀ ਜਾਂਚ ਮੁਤਾਬਕ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਕੋਟਾ ਦੇ ਐੱਸਪੀ (ਸਿਟੀ) ਅਮ੍ਰਿਤਾ ਦੁਹਨ ਨੇ ਦੱਸਿਆ ਕਿ ਇਹ ਘਟਨਾ ਕੁਨਹਾੜੀ ਪੁਲੀਸ ਥਾਣੇ ਖੇਤਰ ਵਿੱਚ ਲੈਂਡਮਾਰਕ ਸਿਟੀ ਵਿੱਚ ਸਵੇਰੇ ਲਗਪਗ 6.15 ਵਜੇ ਵਾਪਰੀ। ਪੁਲੀਸ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਅੱਗ ਪੰਜ ਮੰਜ਼ਿਲਾ ਹੋਸਟਲ ਭਵਨ ’ਚ ਲੱਗੇ ਬਿਜਲੀ ਟਰਾਂਸਫਾਰਮ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ। ਹਾਲਾਂਕਿ, ਫੋਰੈਂਸਿਕ ਟੀਮ ਘਟਨਾ ਦੇ ਸਹੀ  ਕਾਰਨਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। -ਪੀਟੀਆਈ



News Source link

- Advertisement -

More articles

- Advertisement -

Latest article