43.6 C
Patiāla
Thursday, May 16, 2024

ਪਤੰਜਲੀ ਇਸ਼ਤਿਹਾਰ ਮਾਮਲਾ: ਸੁਪਰੀਮ ਕੋਰਟ ਨੇ ਰਾਮਦੇਵ ਤੇ ਬਾਲਕ੍ਰਿਸ਼ਨ ਦਾ ਮੁਆਫ਼ੀਨਾਮਾ ਰੱਦ ਕਰਦਿਆਂ ਕਿਹਾ ਕਾਰਵਾਈ ਲਈ ਤਿਆਰ ਰਹੋ – Punjabi Tribune

Must read


ਨਵੀਂ ਦਿੱਲੀ, 10 ਅਪਰੈਲ

ਪਤੰਜਲੀ ਇਸ਼ਤਿਹਾਰ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਰਾਮਦੇਵ ਤੇ ਪਤੰਜਲੀ ਆਯੁਰਵੇਦ ਦੇ ਐੱਮਡੀ ਅਚਾਰੀਆ ਬਾਲਕ੍ਰਿਸ਼ਨ ਦੇ ਮੁਆਫ਼ੀ ਹਲਫ਼ਨਾਮੇ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਕਿਹਾ, ‘ਅਸੀਂ ਇੰਨੇ ਫ਼ਿਰਾਖ਼ ਦਿਲ ਨਹੀਂ ਹੋ ਸਕਦੇ।’ ਜਸਟਿਸ ਹਿਮਾ ਕੋਹਲੀ ਅਤੇ ਜਸਟਿਸ ਅਮਾਨਤੁੱਲਾ ਦੀ ਬੈਂਚ ਨੇ ਪਤੰਜਲੀ ਦੇ ਵਕੀਲ ਵਿਪਿਨ ਸਾਂਘੀ ਅਤੇ ਮੁਕੁਲ ਰੋਹਤਗੀ ਨੂੰ ਕਿਹਾ ਕਿ ਤੁਸੀਂ ਜਾਣਬੁੱਝ ਕੇ ਅਦਾਲਤੀ ਹੁਕਮਾਂ ਦੀ ਉਲੰਘਣਾ ਕੀਤੀ ਹੈ, ਕਾਰਵਾਈ ਲਈ ਤਿਆਰ ਰਹੋ। ਇਸ ਤੋਂ ਪਹਿਲਾਂ 2 ਅਪਰੈਲ ਨੂੰ ਇਸੇ ਬੈਂਚ ‘ਚ ਹੋਈ ਸੁਣਵਾਈ ਦੌਰਾਨ ਪਤੰਜਲੀ ਦੀ ਤਰਫੋਂ ਮੁਆਫੀ ਮੰਗੀ ਗਈ ਸੀ। ਉਸ ਦਿਨ ਵੀ ਬੈਂਚ ਨੇ ਪਤੰਜਲੀ ਨੂੰ ਝਾੜਿਆ ਸੀ ਅਤੇ ਕਿਹਾ ਸੀ ਕਿ ਇਹ ਮੁਆਫ਼ੀ ਸਿਰਫ਼ ਖਾਨਾਪੂਰਤੀ ਲਈ ਹੈ। ਤੁਹਾਡੇ ਅੰਦਰ ਮੁਆਫ਼ੀ ਦੀ ਭਾਵਨਾ ਨਹੀਂ ਹੈ।



News Source link

- Advertisement -

More articles

- Advertisement -

Latest article