33.3 C
Patiāla
Tuesday, June 9, 2026

ਤੇਜ਼ ਰਫਤਾਰ ਕਾਰ ਨੇ ਪੈਦਲ ਜਾ ਰਹੀਆਂ ਔਰਤਾਂ ਤੇ ਬੱਚੇ ਨੂੰ ਕੁਚਲਿਆ – Punjabi Tribune

Must read


ਡੀਪੀਐਸ ਬੱਤਰਾ

ਸਮਰਾਲਾ, 5 ਅਪਰੈਲ

ਪਿੰਡ ਚਹਿਲਾਂ ਦੇ ਫਲਾਈ ਓਵਰ ਤੇ ਹੋਏ ਇੱਕ ਭਿਆਨਕ ਹਾਦਸੇ ਦੌਰਾਨ ਪੈਦਲ ਜਾ ਰਹੀਆਂ ਦੋ ਔਰਤਾਂ ਅਤੇ ਇੱਕ ਬੱਚੇ ਨੂੰ ਪਿੱਛੋਂ ਆ ਰਹੀ ਹੌਂਡਾ ਸਿਟੀ ਤੇਜ਼ ਰਫਤਾਰ ਕਾਰ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਸ ਹਾਦਸੇ ਵਿੱਚ ਦੋਵੇਂ ਔਰਤਾਂ ਅਤੇ ਇੱਕ ਸਾਲ ਦੇ ਮਾਸੂਮ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਹੈ। ਘਟਨਾ ਸਥਾਨ ’ਤੇ ਪਹੁੰਚੀ ਪੁਲੀਸ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਜਾਣਕਾਰੀ ਦਿੰਦਿਆਂ ਥਾਣਾ ਸਮਰਾਲਾ ਦੇ ਐਸ.ਐਚ.ਓ ਰਾਓ ਬਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੀ ਪਛਾਨ ਸੋਨਾ (54), ਉਸ ਦੀ ਨੂੰਹ ਪੂਜਾ (23) ਅਤੇ ਪੂਜਾ ਦੇ ਮਾਸੂਮ ਪੁੱਤਰ ਜਨੂ ਉਮਰ ਇੱਕ ਸਾਲ ਵਜੋਂ ਹੋਈ ਹੈ। ਸੱਸ-ਨੂੰਹ ਇੱਕ ਸਾਲ ਦੇ ਮਾਸੂਮ ਬੱਚੇ ਸਮੇਤ ਆਪਣੇ ਇੱਕ ਗੁਆਂਢੀ ਨਾਲ ਮੋਟਰਸਾਈਕਲ ਤੇ ਚੰਡੀਗੜ੍ਹ ਤੋਂ ਲੁਧਿਆਣਾ ਜਾ ਰਹੇ ਸਨ। ਸਮਰਾਲਾ ਨੇੜੇ ਚਹਿਲਾਂ ਹਾਈਵੇਅ ’ਤੇ ਪਹੁੰਚਣ ’ਤੇ ਮੋਟਰਸਾਈਕਲ ਚਾਲਕ ਹਸੀਨ ਇਹਨਾਂ ਨੂੰ ਉੱਥੇ ਉਤਾਰ ਕੇ ਥੋੜ੍ਹੀ ਦੂਰ ਅੱਗੇ ਪਾਣੀ ਦੀ ਬੋਤਲ ਲੈਣ ਚਲਾ ਗਿਆ। ਪੂਜਾ ਗੋਦੀ ਚੁੱਕੇ ਆਪਣੇ ਮਾਸੂਮ ਬੱਚੇ ਅਤੇ ਸੱਸ ਸੋਨਾ ਨੂੰ ਨਾਲ ਲੈ ਕੇ ਫਲਾਈ ਓਵਰ ਪੈਦਲ ਹੀ ਪਾਰ ਕਰਨ ਲੱਗੀਆਂ ਸਨ। ਇੰਨੇ ਵਿੱਚ ਹੀ ਪਿੱਛੋਂ ਆਈ ਤੇਜ਼ ਰਫਤਾਰ ਹੌਂਡਾ ਕਾਰ ਨੇ ਇਹਨਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਦੂਰ ਤੱਕ ਇਹਨਾਂ ਨੂੰ ਘੜੀਸਦੀ ਹੋਈ ਲੈ ਗਈ। ਤਿੰਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ।



News Source link

- Advertisement -

More articles

- Advertisement -

Latest article