41.4 C
Patiāla
Tuesday, May 14, 2024

ਨਹਿਰ ’ਚੋਂ ਨਾਰੀਅਲ ਕੱਢਦਿਆਂ ਬੱਚਾ ਰੁੜ੍ਹਿਆ – Punjabi Tribune

Must read


ਪੱਤਰ ਪ੍ਰੇਰਕ

ਖਨੌਰੀ, 26 ਮਾਰਚ

ਇਥੇ ਭਾਖੜਾ ਨਹਿਰ ’ਚੋਂ ਨਾਰੀਅਲ ਕੱਢਦਿਆਂ ਇਕ ਬੱਚਾ ਨਹਿਰ ’ਚ ਡੁੱਬ ਗਿਆ। ਇਸ ਸਬੰਧੀ ਡੀਐਸਪੀ ਮੂਨਕ ਪਰਮਿੰਦਰ ਸਿੰਘ ਨੇ ਦੱਸਿਆ ਕਿ ਗੋਬਿੰਦ ਨਾਥ ਪੁੱਤਰ ਜੈਲਾ ਨਾਥ ਵਾਸੀ ਵਾਰਡ ਨੰਬਰ 12 ਖਨੌਰੀ ਨੇ 24 ਮਾਰਚ ਨੂੰ ਥਾਣਾ ਖਨੌਰੀ ਵਿਖੇ ਇਤਲਾਹ ਦਿੱਤੀ ਕਿ ਉਹਨਾਂ ਦਾ ਕਰੀਬ ਨੌਂ ਸਾਲ ਦਾ ਲੜਕਾ ਪ੍ਰਿੰਸ ਦੁਪਹਿਰ ਦੇ ਸਮੇਂ ਤੋਂ ਲਾਪਤਾ ਹੈ ਜਿਸ ਦੀ ਉਹਨਾਂ ਵੱਲੋਂ ਵੱਖ ਵੱਖ ਥਾਵਾਂ ’ਤੇ ਜਿੱਥੇ ਵੀ ਉਹ ਜਾ ਸਕਦਾ ਸੀ, ਖੋਜ ਕੀਤੀ ਪਰ ਉਹ ਨਹੀਂ ਮਿਲਿਆ। ਐਸਐਚਓ ਖਨੌਰੀ ਅੰਮ੍ਰਿਤ ਸਿੰਘ ਵੱਲੋਂ ਟੀਮ ਬਣਾ ਕੇ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕੀਤੇ ਤਾਂ ਭਾਖੜਾ ਨਹਿਰ ਦੇ ਕੰਢੇ ਲੱਗੇ ਕੈਮਰਿਆਂ ਤੋਂ ਪਤਾ ਲੱਗਿਆ ਕਿ 24 ਮਾਰਚ ਨੂੰ ਦੁਪਹਿਰ ਕਰੀਬ 11:42 ਵਜੇ ਬੱਚਾ ਭਾਖੜਾ ਨਹਿਰ ਦੇ ਕੰਢਿਓਂ ਪਾਣੀ ਵਿੱਚ ਤੈਰਦਾ ਆ ਰਿਹਾ ਨਾਰੀਅਲ ਫੜਨ ਲਈ ਹੇਠਾਂ ਉਤਰਿਆ ਸੀ ਅਤੇ ਪਾਣੀ ਦੇ ਤੇਜ਼ ਵਹਾਅ ਵਿੱਚ ਵਹਿ ਗਿਆ। ਜਿਸ ਸਬੰਧੀ ਥਾਣਾ ਖਨੌਰੀ ਵੱਲੋਂ ਟੀਮਾਂ ਬਣਾ ਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article