29 C
Patiāla
Thursday, May 16, 2024

ਭਾਰੀ ਵਾਹਨਾਂ ਉਤੇ ਰੋਕ ਲਾਉਣ ਦੀ ਮੰਗ

Must read


ਪੱਤਰ ਪ੍ਰੇਰਕ

ਤਪਾ ਮੰਡੀ, 1 ਮਾਰਚ

ਇੱਥੇ ਵੱਖ-ਵੱਖ ਜਥੇਬੰਦੀਆਂ ਦੇ ਪੰਜ ਮੈਂਬਰੀ ਵਫਦ ਨੇ ਪਿੰਡ ਵਾਸੀਆਂ ਦੇ ਦਸਤਖਤਾਂ ਹੇਠ ਇਕ ਮੰਗ ਪੱਤਰ ਡੀਸੀ ਪੂਨਮਦੀਪ ਕੌਰ ਨੂੰ ਸੌਂਪਿਆ। ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਢਿੱਲਵਾਂ-ਤਪਾ ਸੜਕ ਉਤੋਂ ਗੁਜ਼ਰਦੇ ਤੇਜ਼ ਤੇ ਭਾਰੀ ਵਾਹਨਾਂ ਕਾਰਨ ਕਈ ਸੜਕ ਹਾਦਸੇ ਵਾਪਰ ਚੁੱਕੇ ਹਨ। ਇਸ ਲਈ ਭਾਰੀ ਵਾਹਨਾਂ ਉਤੇ ਰੋਕ ਲਾਈ ਜਾਵੇ। ਬੇਰੁਜ਼ਗਾਰ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਡੀਸੀ ਤੋਂ ਮੰਗ ਕੀਤੀ ਕਿ ਇਸ ਸੜਕ ’ਤੇ ਸਪੀਡ ਬਰੇਕਰ, ਲਿਮਿਟ ਦਰਸਾਉਂਦੇ ਬੋਰਡ ਅਤੇ ਭਾਰੀ ਵਾਹਨਾਂ ਨੂੰ ਨਿਰਧਾਰਤ ਰਸਤੇ ਰਾਹੀਂ ਭੇਜਣ ਦੇ ਹੁਕਮ ਜਾਰੀ ਕੀਤੇ ਜਾਣ। ਇੱਥੋਂ ਗੈਸ ਦੇ ਟਰਾਲੇ ਗੁਜ਼ਰਨ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿਦਾ ਹੈ।



News Source link
#ਭਰ #ਵਹਨ #ਉਤ #ਰਕ #ਲਉਣ #ਦ #ਮਗ

- Advertisement -

More articles

- Advertisement -

Latest article