35 C
Patiāla
Thursday, May 16, 2024

ਵਰੁਣ ਅਤੇ ਜਾਹਨਵੀ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਵਿੱਚ ਇਕੱਠੇ ਨਜ਼ਰ ਆਉਣਗੇ

Must read


ਮੁੰਬਈ: ਬੌਲੀਵੁੱਡ ਅਦਾਕਾਰ ਵਰੁਣ ਧਵਨ ਅਤੇ ਅਦਾਕਾਰਾ ਜਾਹਨਵੀ ਕਪੂਰ ਮੁੜ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਵਿੱਚ ਇਕੱਠੇ ਨਜ਼ਰ ਆਉਣਗੇ। ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਦੇ ਸਮਰਥਨ ਵਾਲੀ ਇਹ ਫਿਲਮ ਫਿਲਮਸਾਜ਼ ਸ਼ਸ਼ਾਂਕ ਖੇਤਾਨ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਜਾਵੇਗੀ। ਫ਼ਿਲਮ 25 ਅਪਰੈਲ 2025 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਸਟੂਡੀਓ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਲਿਖਿਆ, ‘‘ ਤੁਹਾਡਾ ਸੰਸਕਾਰੀ ਆਪਣੀ ਕੁਮਾਰੀ ਨੂੰ ਲੈਣ ਜਾ ਰਿਹਾ ਹੈ। ਮਨੋਰੰਜਨ ਨਾਲ ਭਰਪੂਰ ਇਹ ਰੋਮਾਂਟਿਕ ਫ਼ਿਲਮ ਵੱਡੇ ਪਰਦੇ ’ਤੇ ਸਿਨੇਮਾਘਰਾਂ ਵਿੱਚ 18 ਅਪਰੈਲ 2025 ਨੂੰ ਆ ਰਹੀ ਹੈ। ’’ ਫ਼ਿਲਮ ‘ਸਨੀ ਸੰਸਕਾਰੀ ਕੀ ਤੁਲਸੀ ਕੁਮਾਰੀ’ ਧਵਨ ਅਤੇ ਕਪੂਰ ਨੂੰ ਮੁੜ ਇਕੱਠਿਆਂ ਲੈ ਕੇ ਆਵੇਗੀ। ਇਨ੍ਹਾਂ ਦੋਵਾਂ ਨੇ ਹਾਲ ਹੀ ਵਿੱਚ ਨਿਤੇਸ਼ ਤਿਵਾੜੀ ਦੀ ਫ਼ਿਲਮ ‘ਬਵਾਲ’ ਵਿੱਚ ਇੱਕਠਿਆਂ ਕੰਮ ਕੀਤਾ ਸੀ। -ਪੀਟੀਆਈ



News Source link

- Advertisement -

More articles

- Advertisement -

Latest article