29.2 C
Patiāla
Friday, May 10, 2024

ਹਰਿਆਣਾ ਵਿਧਾਨ ਸਭਾ ਸਪੀਕਰ ਨੇ ਖੱਟਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਪ੍ਰਵਾਨ ਕੀਤਾ, 22 ਹੋਵੇਗੀ ਬਹਿਸ

Must read


ਚੰਡੀਗੜ੍ਹ, 20 ਫਰਵਰੀ

ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਮੁੱਖ ਵਿਰੋਧੀ ਧਿਰ ਕਾਂਗਰਸ ਵਲੋਂ ਮਨੋਹਰ ਲਾਲ ਖੱਟਰ ਸਰਕਾਰ ਖ਼ਿਲਾਫ਼ ਲਿਆਂਦੇ ਬੇਭਰੋਸਗੀ ਮਤੇ ਨੂੰ ਅੱਜ ਸਵੀਕਾਰ ਕਰ ਲਿਆ। ਸਪੀਕਰ ਨੇ ਇਸ ’ਤੇ ਬਹਿਸ ਲਈ 22 ਫਰਵਰੀ ਦਾ ਦਿਨ ਤੈਅ ਕੀਤਾ ਹੈ। ਨਿਯਮਾਂ ਮੁਤਾਬਕ 18 ਤੋਂ ਵੱਧ ਵਿਧਾਇਕਾਂ ਦੀ ਸ਼ਰਤ ਪੂਰੀ ਹੋਣ ਤੋਂ ਬਾਅਦ ਸ੍ਰੀ ਗੁਪਤਾ ਨੇ ਬੇਭਰੋਸਗੀ ਮਤਾ ਸਵੀਕਾਰ ਕਰ ਲਿਆ। ਹਾਲ ਹੀ ‘ਚ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਨੇ ਖੱਟਰ ਸਰਕਾਰ ‘ਤੇ ਹਰ ਮੋਰਚੇ ‘ਤੇ ਫੇਲ ਹੋਣ ਦਾ ਦੋਸ਼ ਲਗਾਇਆ ਸੀ।ਹਰਿਆਣਾ ਦੀ 90 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਦੇ 41 ਵਿਧਾਇਕ ਹਨ ਅਤੇ ਉਸ ਦੀ ਸਹਿਯੋਗੀ ਜੇਜੇਪੀ ਦੇ 10 ਵਿਧਾਇਕ ਹਨ। ਸਦਨ ਵਿੱਚ ਸੱਤ ਆਜ਼ਾਦ ਵਿਧਾਇਕਾਂ ਵਿੱਚੋਂ ਛੇ ਭਾਜਪਾ ਦਾ ਸਮਰਥਨ ਕਰਦੇ ਹਨ। ਭਾਜਪਾ ਨੂੰ ਹਰਿਆਣਾ ਲੋਕਹਿੱਤ ਪਾਰਟੀ ਦੇ ਵਿਧਾਇਕ ਗੋਪਾਲ ਕਾਂਡਾ ਦਾ ਵੀ ਸਮਰਥਨ ਹਾਸਲ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਕੋਲ 30 ਵਿਧਾਇਕ ਹਨ, ਜਦਕਿ ਇੰਡੀਅਨ ਨੈਸ਼ਨਲ ਲੋਕ ਦਲ ਕੋਲ ਇੱਕ ਵਿਧਾਇਕ ਹੈ।



News Source link

- Advertisement -

More articles

- Advertisement -

Latest article