37.9 C
Patiāla
Tuesday, May 14, 2024

ਆਂਧਰਾ ਪ੍ਰਦੇਸ਼ ਦੋ ਟਰੱਕਾਂ ਤੇ ਬੱਸ ਵਿਚਾਲ ਟੱਕਰ ਕਾਰਨ 6 ਮੌਤਾਂ ਤੇ 20 ਜ਼ਖ਼ਮੀ – Punjabi Tribune

Must read


ਮੁਸੁਨੁਰੂ (ਆਂਧਰਾ ਪ੍ਰਦੇਸ਼), 10 ਫਰਵਰੀ

ਬੀਤੀ ਅੱਧੀ ਰਾਤ ਤੋਂ ਬਾਅਦ ਨੇਲੂੱਰ ਜ਼ਿਲ੍ਹੇ ਦੇ ਮੁਸੁਨੁਰੂ ਟੌਲ ਪਲਾਜ਼ਾ ’ਤੇ ਦੋ ਟਰੱਕਾਂ ਅਤੇ ਨਿੱਜੀ ਬੱਸ ਦੀ ਟੱਕਰ ਵਿੱਚ ਛੇ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਦਰਮਿਆਨੀ ਰਾਤ ਕਰੀਬ 2 ਵਜੇ ਵਾਪਰਿਆ। ਲੋਹੇ ਨਾਲ ਲੱਦਿਆ ਟਰੱਕ ਪਸ਼ੂਆਂ ਨੂੰ ਲੈ ਕੇ  ਜਾ ਰਹੇ ਟਰੱਕ ਨੂੰ ਪਿੱਛੋਂ ਟੱਕਰ ਮਾਰੀ। ਇਸ ਮਗਰੋਂ ਲੋਹੇ ਨਾਲ ਭਰੇ ਟਰੱਕ ਦੇ ਡਰਾਈਵਰ ਨੇ ਵਾਹਨ ਤੋਂ ਕੰਟਰੋਲ ਗੁਆ ਦਿੱਤਾ ਅਤੇ ਉਲਟ ਦਿਸ਼ਾ ਤੋਂ ਆ ਰਹੀ ਪ੍ਰਾਈਵੇਟ ਬੱਸ ਨੂੰ ਵੀ ਟੱਕਰ ਮਾਰ ਦਿੱਤੀ, ਜਿਸ ਵਿੱਚ ਚਾਰ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਦੀ ਬਾਅਦ ’ਚ ਮੌਤ ਹੋਈ।



News Source link

- Advertisement -

More articles

- Advertisement -

Latest article