37.7 C
Patiāla
Saturday, May 18, 2024

ਕੌਲਿਜੀਅਮ ਬਾਰੇ ਨਾਰਾਜ਼ਗੀ ਜਤਾਉਣ ਵਾਲਾ ਆਂਧਰਾ ਹਾਈ ਕੋਰਟ ਦਾ ਫ਼ੈਸਲਾ ਰੱਦ

Must read


ਨਵੀਂ ਦਿੱਲੀ, 9 ਫਰਵਰੀ

ਸੁਪਰੀਮ ਕੋਰਟ ਨੇ ਅੱਜ ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਉਸ ਆਦੇਸ਼ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਸਿਖਰਲੀ ਅਦਾਲਤ ਦੇ ਕੌਲਿਜੀਅਮ ਵੱਲੋਂ ਦੋ ਚੀਫ ਜਸਟਿਸਾਂ ਦੇ ਕੀਤੇ ਤਬਾਦਲੇ ’ਤੇ ਸਖ਼ਤ ਨਾਰਾਜ਼ਗੀ ਜਤਾਈ ਗਈ ਸੀ ਅਤੇ ਇਸ ਨੂੰ ਕਮਜ਼ੋਰ ਕਰਨ ਦੀਆਂ ਸਪਸ਼ਟ ਕੋਸ਼ਿਸ਼ਾਂ ਲਈ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈਡੀ ਨੂੰ ਫਟਕਾਰ ਲਾਈ ਸੀ। ਜਸਟਿਸ ਬੇਲਾ ਐੱਮ. ਤ੍ਰਿਵੇਦੀ ਅਤੇ ਪੰਕਜ ਮਿੱਤਲ ਦੇ ਬੈਂਚ ਨੇ ਹਾਈ ਕੋਰਟ ਦੇ ਇੱਕ ਮੈਂਬਰ ਜੱਜ ਵੱਲੋਂ ਪਾਸ ਆਦੇਸ਼ ਵਿੱਚ ਕੀਤੀਆਂ ਗਈਆਂ ਟਿਪਣੀਆਂ ਨੂੰ ਰੱਦ ਕਰਦਿਆਂ ਮਾਮਲਾ ਦਾ ਨਿਪਟਾਰਾ ਕਰ ਦਿੱਤਾ। -ਪੀਟੀਆਈ



News Source link

- Advertisement -

More articles

- Advertisement -

Latest article