39.2 C
Patiāla
Tuesday, May 21, 2024

ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਵਿਧਾਨ ਸਭਾ ਪਹੁੰਚੇ – Punjabi Tribune

Must read


ਰਾਂਚੀ, 5 ਫਰਵਰੀ

ਝਾਰਖੰਡ ਮੁਕਤੀ ਮੋਰਚਾ ਦੇ ਗ੍ਰਿਫ਼ਤਾਰ ਆਗੂ ਅਤੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਚੰਪਈ ਸੋਰੇਨ ਦੀ ਅਗਵਾਈ ਵਾਲੀ ਸਰਕਾਰ ਦੇ ਵਿਸ਼ਵਾਸ ਮਤ ’ਚ ਹਿੱਸਾ ਲੈੈਣ ਲਈ ਸੋਮਵਾਰ ਨੂੰ ਇਥੇ ਵਿਧਾਨ ਸਭਾ ਪਹੁੰਚ ਗਏ ਹਨ। ਰਾਂਚੀ ਦੀ ਇਕ ਵਿਸ਼ੇਸ਼ ਅਦਾਲਤ ਨੇ ਹੇਮੰਤ ਸੋਰੇਨ ਨੂੰ ਵਿਸ਼ਵਾਸ ਮਤੇ ’ਚ ਹਿੱਸਾ ਲੈਣ ਦੀ ਆਗਿਆ ਦੇ ਦਿੱਤੀ ਸੀ। ਈਡੀ ਨੇ ਕਥਿਤ ਮਨੀ ਲਾਂਡਰਿੰਗ ਮਾਮਲੇ ’ਚ 31 ਜਨਵਰੀ ਨੂੰ ਹੇਮੰਤ ਸੋਰੇਨ ਨੂੰ ਗ੍ਰਿਫ਼ਤਾਰ ਕੀਤਾ ਸੀ। ਅਦਾਲਤ ਨੇ ਹੇਮੰਤ ਸੋਰੇਨ ਨੂੰ ਪੰਜ ਦਿਨ ਦੀ ਈਡੀ ਦੀ ਹਿਰਾਸਤ ’ਚ ਭੇਜ ਦਿੱਤਾ ਸੀ। ਹੇਮੰਤ ਸੋਰੇਨ ਦੇ ਵਿਧਾਨ ਸਭਾ ’ਚ ਪਹੁੰਚਣ ’ਤੇ ਉਨ੍ਹਾਂ ਦੇ ਸਮਰਥਕਾਂ ਨੇ ‘ਹੇਮੰਤ ਸੋਰੇਨ ਜ਼ਿੰਦਾਬਾਦ’ ਦੇ ਨਾਅਰੇ ਲਗਾਏ। -ਪੀਟੀਆਈ



News Source link

- Advertisement -

More articles

- Advertisement -

Latest article