44.3 C
Patiāla
Tuesday, May 21, 2024

ਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ

Must read


ਰਾਂਚੀ, 5 ਫਰਵਰੀ

ਚੰਪਈ ਸੋਰੇਨ ਸਰਕਾਰ ਵੱਲੋਂ ਬਹੁਮਤ ਸਾਬਤ ਕਰਨ ਲਈ ਝਾਰਖੰਡ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ। ਦੋ ਦਿਨਾ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਸੋਮਵਾਰ ਨੂੰ ਝਾਰਖੰਡ ਦੀ ਚੰਪਈ ਸੋਰੇਨ ਸਰਕਾਰ ਨੇ ਭਰੋਸੇ ਦਾ ਵੋਟ ਮੰਗਿਆ। ਇਸ ਮੌਕੇ ਸੱਤਾਧਾਰੀ ਜੇਐਮਐਮ ਦੀ ਅਗਵਾਈ ਵਾਲੇ ਗਠਜੋੜ ਦੇ ਵਿਧਾਇਕਾਂ ਨੇ ਫਲੋਰ ਟੈਸਟ ਜਿੱਤਣ ਦਾ ਭਰੋਸਾ ਜਤਾਇਆ, ਜਦੋਂ ਕਿ ਵਿਰੋਧੀ ਭਾਜਪਾ ਨੇ ਜ਼ੋਰ ਦੇ ਕੇ ਕਿਹਾ ਕਿ ਗਠਜੋੜ ਨੂੰ ਹਰਾਇਆ ਜਾਵੇਗਾ। ਰਾਜ ਮੰਤਰੀ ਆਲਮਗੀਰ ਆਲਮ ਨੇ ਐਤਵਾਰ ਨੂੰ ਕਿਹਾ ਸੀ, “ਸਾਡੇ ਵਿਧਾਇਕ ਇਕਜੁੱਟ ਹਨ ਅਤੇ ਸਾਡੇ ਕੋਲ 81 ਮੈਂਬਰੀ ਵਿਧਾਨ ਸਭਾ ਵਿਚ 48 ਤੋਂ 50 ਵਿਧਾਇਕਾਂ ਦਾ ਸਮਰਥਨ ਹੈ।”  -ਪੀਟੀਆਈ



News Source link

- Advertisement -

More articles

- Advertisement -

Latest article