32.1 C
Patiāla
Friday, May 17, 2024

ਭਾਨਾ ਸਿੱਧੂ ਨੂੰ ਅਦਾਲਤ ਤੋਂ ਰਾਹਤ ਮਿਲੀ – Punjabi Tribune

Must read


ਟ੍ਰਿਬਿਊਨ ਨਿਊਜ਼ ਸਰਵਿਸ

ਲੁਧਿਆਣਾ, 25 ਜਨਵਰੀ

ਮਹਿਲਾ ਏਜੰਟ ਨੂੰ ਬਲੈਕਮੇਲ ਕਰ 10 ਹਜ਼ਾਰ ਰੁਪਏ ਮੰਗਣ ਦੇ ਦੋਸ਼ ’ਚ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸ਼ੋਸ਼ਲ ਮੀਡੀਆ ਬਲਾਗਰ ਭਾਨਾ ਸਿੱਧੂ ਨੂੰ ਵੀਰਵਾਰ ਅਦਾਲਤ ਤੋਂ ਰਾਹਤ ਮਿਲੀ ਹੈ। ਅਦਾਲਤ ਨੇ ਉਸ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਹੁਣ ਭਾਨਾ ਸਿੱਧੂ ਨੂੰ ਕਿਸੇ ਵੀ ਸਮੇਂ ਜੇਲ੍ਹ ’ਚੋਂ ਰਿਹਾਅ ਕੀਤਾ ਜਾ ਸਕਦਾ ਹੈ। ਭਾਨਾ ਸਿੱਧੂ ਨੇ ਟਰੈਵਲ ਏਜੰਟਾਂ ਦਾ ਵਿਰੋਧ ਕਰਦਿਆਂ ਕਈ ਲੋਕਾਂ ਦੇ ਪੈਸੇ ਵਾਪਸ ਕਰਵਾਏ ਹਨ। ਮਾਡਲ ਟਾਊਨ ਇਲਾਕੇ ’ਚ ਟਰੈਵਲ ਏਜੰਟ ਦਾ ਦਫ਼ਤਰ ਚਲਾਉਣ ਵਾਲੀ ਔਰਤ ਨੇ ਭਾਨਾ ਸਿੱਧੂ ਖਿਲਾਫ਼ ਸ਼ਿਕਾਇਤ ਦਿੰਦਿਆਂ ਦੋਸ਼ ਲਾਇਆ ਸੀ ਕਿ ਉਸਨੂੰ ਬਲੈਕਮੇਲ ਕਰਕੇ 10 ਹਜ਼ਾਰ ਰੁਪਏ ਲਏ ਗਏ ਹਨ। ਜ਼ਮਾਨਤ ਮਿਲਣ ਤੋਂ ਬਾਅਦ ਭਾਨਾ ਸਿੱਧੂ ਦੇ ਜੇਲ੍ਹ ’ਚੋਂ ਬਾਹਰ ਆਉਣ ਦਾ ਰਸਤਾ ਸਾਫ਼ ਹੋ ਗਿਆ ਹੈ। ਉਹ ਕਿਸੇ ਵੀ ਵੇਲੇ ਜੇਲ੍ਹ ’ਚੋਂ ਬਾਹਰ ਆ ਸਕਦਾ ਹੈ।



News Source link

- Advertisement -

More articles

- Advertisement -

Latest article