34.2 C
Patiāla
Friday, May 17, 2024

ਬਨੌਂਦੀ ਦੇ ਖੇਤਾਂ ’ਚੋਂ ਪਿੰਜਰ ਮਿਲਿਆ

Must read


ਨਿੱਜੀ ਪੱਤਰ ਪ੍ਰੇਰਕ

ਅੰਬਾਲਾ, 25 ਜਨਵਰੀ

ਅੰਬਾਲਾ ਜ਼ਿਲ੍ਹੇ ਦੇ ਬਨੌਂਦੀ ਪਿੰਡ ਵਿੱਚ ਪਿੰਜਰ ਦੇ ਕੁਝ ਹਿੱਸੇ ਮਿਲਣ ਨਾਲ ਸਨਸਨੀ ਫੈਲ ਗਈ। ਖੋਪਰੀ ਮਿਲਣ ਤੋਂ ਬਾਅਦ ਆਸ-ਪਾਸ ਦੇ ਖੇਤਰ ਵਿਚ ਖੁਦਾਈ ਕੀਤੀ ਗਈ ਤਾਂ ਪਿੰਜਰ ਦੇ ਕੁਝ ਹੋਰ ਹਿੱਸੇ ਮਿਲੇ। ਖੁਦਾਈ ਦੌਰਾਨ ਕਾਲੇ ਰੰਗ ਦੀ ਪੈਂਟ ਅਤੇ ਸਿਰ ਦੇ ਵਾਲ ਵੀ ਮਿਲੇ ਹਨ। ਪਹਿਲੀ ਨਜ਼ਰੇ ਇਹ ਪਿੰਜਰ ਕਿਸੇ ਪੁਰਸ਼ ਦਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਕੁਝ ਮਜ਼ਦੂਰ ਬੁੱਧਵਾਰ ਸ਼ਾਮ ਨੂੰ ਕਰੀਬ 4 ਵਜੇ ਕਿਸਾਨ ਨਾਇਬ ਸਿੰਘ ਦੇ ਖੇਤ ਵਿਚ ਕੰਮ ਕਰ ਰਹੇ ਸਨ। ਖੁਦਾਈ ਕਰਦਿਆਂ ਉਨ੍ਹਾਂ ਨੂੰ ਜ਼ਮੀਨ ਵਿਚ ਦੱਬੀ ਹੋਈ ਖੋਪਰੀ ਨਜ਼ਰ ਆਈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਹੋਰ ਖ਼ੁਦਾਈ ਕਰਵਾਈ ਤਾਂ ਉੱਥੋਂ ਹੱਡੀਆਂ ਵੀ ਮਿਲੀਆਂ। ਇਸ ਤੋਂ ਬਾਅਦ ਐੱਫਐੱਸਐੱਲ ਟੀਮ ਨੂੰ ਮੌਕੇ ’ਤੇ ਬੁਲਾਇਆ ਗਿਆ। ਟੀਮ ਨੇ ਖੇਤ ਵਿਚੋਂ ਮਿੱਟੀ ਦੇ ਨਮੂਨੇ ਸਮੇਤ ਕੁਝ ਹੋਰ ਸਬੂਤ ਇਕੱਠੇ ਕੀਤੇ ਹਨ।



News Source link

- Advertisement -

More articles

- Advertisement -

Latest article