34.2 C
Patiāla
Friday, May 17, 2024

ਫਰਾਂਸ ਦੇ ਰਾਸ਼ਟਰਪਤੀ ਜੈਪੁਰ ਪੁੱਜੇ, ਮੋਦੀ ਨਾਲ ਘੁੰਮਣਗੇ ਗੁਲਾਬੀ ਸ਼ਹਿਰ

Must read


ਜੈਪੁਰ, 25 ਜਨਵਰੀ

ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੌਂ ਅੱਜ ਬਾਅਦ ਦੁਪਹਿਰ ਨੂੰ ਜੈਪੁਰ ਪਹੁੰਚ ਗਏ। ਜੈਪੁਰ ਹਵਾਈ ਅੱਡੇ ‘ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ, ਰਾਜਸਥਾਨ ਦੇ ਰਾਜਪਾਲ ਕਲਰਾਜ ਮਿਸ਼ਰਾ ਅਤੇ ਮੁੱਖ ਮੰਤਰੀ ਭਜਨ ਲਾਲ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਕਾਫਲਾ ਹਵਾਈ ਅੱਡੇ ਤੋਂ ਰਵਾਨਾ ਹੋ ਗਿਆ। ਰਸਤੇ ਵਿੱਚ ਵੱਖ-ਵੱਖ ਥਾਵਾਂ ’ਤੇ ਸਕੂਲੀ ਬੱਚਿਆਂ ਅਤੇ ਆਮ ਲੋਕਾਂ ਨੇ ਕਾਫਲੇ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਜੈਪੁਰ ਪਹੁੰਚਣਗੇ। ਦੋਵੇਂ ਨੇਤਾ ਗੁਲਾਬੀ ਸ਼ਹਿਰ ਦੇ ਇਤਿਹਾਸਕ ਆਮੇਰ ਕਿਲ੍ਹੇ, ਜੰਤਰ-ਮੰਤਰ ਅਤੇ ਹਵਾ ਮਹਿਲ ਦਾ ਦੌਰਾ ਕਰਨ ਵਾਲੇ ਹਨ। ਦੋਵੇਂ ਨੇਤਾ ਜੰਤਰ-ਮੰਤਰ ਤੋਂ ਹਵਾ ਮਹਿਲ ਤੱਕ ਰੋਡ ਸ਼ੋਅ ਵੀ ਕਰਨਗੇ ਅਤੇ ਸ਼ਾਮ ਨੂੰ ਹੋਟਲ ਰਾਮਬਾਗ ਪੈਲੇਸ ‘ਚ ਮੀਟਿੰਗ ਕਰਨ ਵਾਲੇ ਹਨ।



News Source link

- Advertisement -

More articles

- Advertisement -

Latest article