30.2 C
Patiāla
Wednesday, May 15, 2024

ਮੋਰੇਹ ’ਚ ਤਣਾਅ; ਮੌਜੂਦਾ ਸਥਿਤੀ ਦੀ ਸਮੀਖਿਆ ਲਈ ਮੁੱਖ ਮੰਤਰੀ ਵੱਲੋਂ ਮੀਟਿੰਗ

Must read


ਇੰਫਾਲ, 17 ਜਨਵਰੀ

ਅਤਿਵਾਦੀਆਂ ਵੱਲੋਂ ਪੁਲੀਸ ਕਰਮਚਾਰੀਆਂ ’ਤੇ ਆਧੁਨਿਕ ਹਥਿਆਰਾਂ ਨਾਲ ਕੀਤੇ ਹਮਲਿਆਂ ਅਤੇ ਸਥਾਨਕ ਲੋਕਾਂ ਅਤੇ ਕੇਂਦਰੀ ਬਲਾਂ ਵਿਚਕਾਰ ਹੋਈ ਝੜਪ ਤੋਂ ਬਾਅਦ ਮਨੀਪੁਰ ਦੇ ਮੋਰੇਹ ਵਿੱਚ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਰਫਿਊ ਦੇ ਬਾਵਜੂਦ ਵੱਡੀ ਗਿਣਤੀ ’ਚ ਔਰਤਾਂ ਸੜਕਾਂ ‘ਤੇ ਨਿਕਲ ਆਈਆਂ ਅਤੇ ਅਸਾਮ ਰਾਈਫਲਜ਼ ਅਤੇ ਫੌਜ ਦੇ ਜਵਾਨਾਂ ਨੂੰ ਰੋਕਣ ਲਈ ਸੜਕ ਜਾਮ ਕਰ ਦਿੱਤੀ ਜਿਸ ਕਾਰਨ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਵਿਗੜ ਗਈ। ਇਸ ਸਥਿਤੀ ‘ਤੇ ਚਰਚਾ ਕਰਨ ਲਈ ਮੁੱਖ ਮੰਤਰੀ ਦੇ ਸਕੱਤਰੇਤ ਵਿੱਚ ਇੱਕ ਉੱਚ-ਪੱਧਰੀ ਮੀਟਿੰਗ ਹੋਈ, ਜਿਸ ਵਿੱਚ ਮੁੱਖ ਮੰਤਰੀ ਐਨ. ਬੀਰੇਨ ਸਿੰਘ, ਮੰਤਰੀਆਂ ਅਤੇ ਵਿਧਾਇਕ ਸ਼ਾਮਲ ਹੋਏ। ਮੀਟਿੰਗ ’ਚ ਸਿਖਰਲੇ ਆਗੂਆਂ ਨੇ ਸੂਬੇ ’ਚ ਤਣਾਅ ਦੀ ਸਥਿਤੀ ’ਤੇ ਡੂੰਗੀ ਚਿੰਤਾ ਦਾ ਪ੍ਰਗਟਾਵਾ ਕੀਤਾ ਅਤੇ ਹਾਲਾਤ ਨਾਲ ਨਿਪਟਣ ਲਈ ਚਰਚਾ ਕੀਤੀ। ਗੋਲੀਬਾਰੀ ਦੀ ਤਾਜ਼ਾ ਘਟਨਾ ਪੁਲੀਸ ਅਧਿਕਾਰੀ ਦੀ ਹੱਤਿਆ ਵਿੱਚ ਸ਼ਾਮਲ ਦੋ ਸ਼ੱਕੀਆਂ ਦੀ ਗ੍ਰਿਫਤਾਰੀ ਦੇ 48 ਘੰਟੇ ਬਾਅਦ ਵਾਪਰੀ ਹੈ।

 



News Source link

- Advertisement -

More articles

- Advertisement -

Latest article