ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਪਹਿਲੀ ਟੀ20 ਲੜੀ ’ਚ ਵਿਰਾਟ ਅਤੇ ਰੋਹਿਤ ’ਤੇ ਰਹਿਣਗੀਆਂ ਨਜ਼ਰਾਂ – punjabitribuneonline.com

Must read


ਮੁਹਾਲੀ, 10 ਜਨਵਰੀ

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਸੀਮਤ ਓਵਰਾਂ ਦੀ ਪਹਿਲੀ ਲੜੀ ਦੇ ਸ਼ੁਰੂਆਤੀ ਟੀ20 ਮੈਚ ’ਚ ਵੀਰਵਾਰ ਨੂੰ ਸਾਰਿਆਂ ਦੀਆਂ ਨਿਗਾਹਾਂ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ’ਤੇ ਟਿਕੀਆਂ ਰਹਿਣਗੀਆਂ। ਜੋ 14 ਮਹੀਨੇ ਬਾਅਦ ਇਸ ’ਚ ਵਾਪਸੀ ਕਰ ਰਹੇ ਹਨ। ਜੂਨ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਤਿੰਨ ਮੈਚਾਂ ਦੀ ਲੜੀ ਭਾਰਤ ਲਈ ਆਖਰੀ ਹੈ ਅਤੇ ਇਸ ਤੋਂ ਅਮਰੀਕਾ ਅਤੇ ਵੈਸਟ ਇੰਡੀਜ਼ ’ਚ ਹੋਣ ਵਾਲੇ ਵਿਸ਼ਵ ਕੱਪ ਲਈ ਟੀਮ ਤਿਆਰ ਕਰਨ ’ਚ ਮਦਦ ਮਿਲੇਗੀ। ਰੋਹਿਤ ਅਤੇ ਕੋਹਲੀ ਦੀ ਟੀ20 ਲੜੀ ’ਚ ਵਾਪਸੀ ਹੋ ਰਹੀ ਹੈ ਅਤੇ ਦੋਵਾਂ ਦਾ ਵਿਸ਼ਵ ਕੱਪ ਖੇਡਣਾ ਲਗਪਗ ਤੈਅ ਲੱਗ ਰਿਹਾ ਹੈ ਪਰ ਅਫ਼ਗਾਨਿਸਤਾਨ ਦੇ ਖ਼ਿਲਾਫ਼ ਦੋਵੇਂ ਵੱਡੇ ਸਕੋਰ ਬਣਾ ਕੇ ਤਿਆਰੀ ਨੂੰ ਪੁਖਤਾ ਕਰਨਾ ਚਾਹੁਣਗੇ।



News Source link

- Advertisement -

More articles

- Advertisement -

Latest article