41.6 C
Patiāla
Saturday, May 18, 2024

ਗੁਜਰਾਤ ਸੀਆਈਡੀ ਨੇ ਫਰਾਂਸ ਤੋਂ ਪਰਤੇ ਯਾਤਰੀਆਂ ਦੇ ਬਿਆਨ ਦਰਜ ਕੀਤੇ

Must read


ਅਹਿਮਦਾਬਾਦ, 6 ਜਨਵਰੀ

ਨਿਕਾਰਾਗੁਆ ਜਾ ਰਹੀ ਉਡਾਣ ਜਿਸ ਨੂੰ ਫਰਾਂਸ ਨੇ ਭਾਰਤ ਵਾਪਸ ਭੇਜ ਦਿੱਤਾ ਸੀ, ਵਿਚ ਸਵਾਰ ਗੁਜਰਾਤ ਦੇ 66 ਯਾਤਰੀਆਂ ਦੇ ਬਿਆਨ ਸੀਆਈਡੀ ਨੇ ਦਰਜ ਕਰ ਲਏ ਹਨ। ਦੱਸਣਯੋਗ ਹੈ ਕਿ ਗੁਜਰਾਤ ਸੀਆਈਡੀ ਕਥਿਤ ਤੌਰ ’ਤੇ ਮਨੁੱਖੀ ਤਸਕਰੀ ਦੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਲਦੀ ਹੀ ਇਸ ਮਾਮਲੇ ਵਿਚ ਐਫਆਈਆਰ ਦਰਜ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਰੋਮਾਨੀਆ ਦੀ ਇਕ ਚਾਰਟਰ ਕੰਪਨੀ ਵੱਲੋਂ ਚਲਾਈ ਜਾ ਰਹੀ ਉਡਾਣ 21 ਦਸੰਬਰ ਨੂੰ ਪੈਰਿਸ ਨੇੜੇ ਵੈਟਰੀ ਹਵਾਈ ਅੱਡੇ ਉਤੇ ਉਤਰੀ ਸੀ। ਫਲਾਈਟ ਲੈਂਡ ਹੋਣ ਮਗਰੋਂ ਫਰਾਂਸੀਸੀ ਅਥਾਰਿਟੀ ਨੇ ਇਸ ਦੀ ਮਨੁੱਖੀ ਤਸਕਰੀ ਦੇ ਪੱਖ ਤੋਂ ਜਾਂਚ ਆਰੰਭ ਦਿੱਤੀ ਸੀ। ਇਹ ਉਡਾਣ ਬਾਅਦ ਵਿਚ 26 ਦਸੰਬਰ ਨੂੰ 276 ਯਾਤਰੀਆਂ ਨਾਲ ਮੁੰਬਈ ਲੈਂਡ ਹੋਈ ਸੀ।



News Source link

- Advertisement -

More articles

- Advertisement -

Latest article