30.8 C
Patiāla
Friday, May 17, 2024

ਮਿਸ਼ਨ ਸੂਰਜ: ਪ੍ਰਕਾਸ਼ ਮੰਡਲ ਪੰਧ ’ਤੇ ਸਥਾਪਿਤ ਹੋਇਆ ਆਦਿੱਤਿਆ ਐੱਲ1 – punjabitribuneonline.com

Must read


ਬੰਗਲੂਰੂ, 6 ਜਨਵਰੀ

ਇਸਰੋ ਨੇ ਆਪਣੇ ਪੁਲਾੜ ਪ੍ਰੋਗਰਾਮ ’ਚ ਅੱਜ ਇਕ ਹੋਰ ਕਾਮਯਾਬੀ ਹਾਸਲ ਕਰਦਿਆਂ ਸੂਰਜ ਦੇ ਅਧਿਐਨ ਲਈ ਪੁਲਾੜ ਵਿੱਚ ਭੇਜਿਆ ਪਲੇਠਾ ਮਿਸ਼ਨ ਆਦਿੱਤਿਆ-ਐੱਲ1 ਪ੍ਰਕਾਸ਼ ਮੰਡਲ ਪੰਧ (ਹੇਲੋ ਔਰਬਿਟ) ’ਤੇ ਪਾ ਦਿੱਤਾ ਜੋ ਧਰਤੀ ਤੋਂ 1.5 ਮਿਲੀਅਨ (15 ਲੱਖ) ਕਿਲੋਮੀਟਰ ਦੂਰ ਹੈ। ਐੱਲ1 ਪੁਆਇੰਟ ਧਰਤੀ ਤੇ ਸੂਰਜ ਵਿਚਲੇ ਫਾਸਲੇ ਦਾ ਇਕ ਫੀਸਦ ਹੈ। ਇਕ ਉਪਗ੍ਰਹਿ ਨੂੰ ਪ੍ਰਕਾਸ਼ ਮੰਡਲ ਗ੍ਰਹਿ ਪੰਧ ’ਤੇ ਐੱਲ1 ਪੁਆਇੰਟ ਦੇ ਨਜ਼ਦੀਕ ਸਭ ਤੋਂ ਵੱਡਾ ਫਾਇਦਾ ਇਹੀ ਹੈ ਕਿ ਇਥੋਂ ਸੂਰਜ ਨੂੰ ਬਿਨਾਂ ਕਿਸੇ ਗ੍ਰਹਿਣ ਦੇ ਲਗਾਤਾਰ ਦੇਖਿਆ ਜਾ ਸਕਦਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਪੁਆਇੰਟ ਤੋਂ ਸੂਰਜੀ ਸਰਗਰਮੀਆਂ ਤੇ ਪੁਲਾੜੀ ਮੌਸਮ ’ਤੇ ਪੈਣ ਵਾਲੇ ਇਸ ਦੇ ਅਸਰ ਨੂੰ ਵਾਚਣ ਵਿੱਚ ਵੱਡੀ ਮਦਦ ਮਿਲੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸਰੋ ਦੀ ਇਸ ਉਪਲੱਬਧੀ ’ਤੇ ਵਧਾਈ ਦਿੱਤੀ ਹੈ।



News Source link

- Advertisement -

More articles

- Advertisement -

Latest article