28.9 C
Patiāla
Tuesday, May 14, 2024

ਯੂਪੀ: ਮੋਬਾਈਲ ਮੰਗਣ ’ਤੇ ਔਰਤ ਨੇ ਪਤੀ ਦੀ ਅੱਖ ‘ਚ ਕੈਂਚੀ ਮਾਰੀ

Must read


ਬਾਗਪਤ (ਉੱਤਰ ਪ੍ਰਦੇਸ਼), 28 ਦਸੰਬਰ

ਯੂ-ਟਿਊਬ ’ਤੇ ਗੀਤ ਸੁਣਨ ਲਈ ਪਤਨੀ ਤੋਂ ਮੋਬਾਈਲ ਮੰਗਣਾ ਪਤੀ ਨੂੰ ਮਹਿੰਗਾ ਪੈ ਗਿਆ। ਪਤੀ ਨੇ ਜਦੋਂ ਪਤਨੀ ਨੇ ਉਸ ਤੋਂ ਮੋਬਾਈਲ ਫੋਨ ਮੰਗਿਆ ਤਾਂ ਉਸ ਨੇ ਆਪਣੇ ਪਤੀ ਦੀ ਅੱਖ ਵਿਚ ਕੈਂਚੀ ਮਾਰ ਦਿੱਤੀ। ਪੀੜਤ ਅੰਕਿਤ ਨੇ ਆਪਣੀ ਪਤਨੀ ਪ੍ਰਿਅੰਕਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ‘ਤੇ ਪੁਲੀਸ ਨੇ ਔਰਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਅੰਕਿਤ ਨੇ ਆਪਣੀ ਪਤਨੀ ਪ੍ਰਿਅੰਕਾ ਤੋਂ ਯੂ-ਟਿਊਬ ‘ਤੇ ਗੀਤ ਸੁਣਨ ਲਈ ਉਸ ਦਾ ਮੋਬਾਈਲ ਫੋਨ ਮੰਗਿਆ ਸੀ। ਪਤਨੀ ਨੇ ਇਹ ਕਹਿ ਕੇ ਮੋਬਾਈਲ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਅੰਕਿਤ ਆਪਣੇ ਮੋਬਾਈਲ ‘ਤੇ ਗੀਤ ਸੁਣ ਲਵੇ। ਇਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ ਤੇ ਪਤਨੀ ਨੇ ਅੰਕਿਤ ਦੀ ਅੱਖ ’ਚ ਕੈਂਚੀ ਮਾਰ ਦਿੱਤੀ।



News Source link

- Advertisement -

More articles

- Advertisement -

Latest article