45.2 C
Patiāla
Friday, May 17, 2024

ਭਾਰਤ-ਦੱਖਣੀ ਅਫਰੀਕਾ ਟੈਸਟ ਮੈਚ: ਐਲਗਰ ਅੱਗੇ ਫਿੱਕਾ ਪਿਆ ਰਾਹੁਲ ਦਾ ਸੈਂਕੜਾ

Must read


ਸੈਂਚੁਰੀਅਨ, 27 ਦਸੰਬਰ

ਭਾਰਤ ਦੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਸ਼ਾਨਦਾਰ ਸੈਂਕੜੇ ਤੋਂ ਬਾਅਦ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਡੀਨ ਐਲਗਰ ਨੇ ਪਲਟਵਾਰ ਕਰਦਿਆਂ ਨਾਬਾਦ ਸੈਂਕੜਾ ਜੜਿਆ, ਜਿਸ ਬਦੌਲਤ ਮੇਜ਼ਬਾਨ ਟੀਮ ਨੇ ਭਾਰਤ ਖ਼ਿਲਾਫ਼ ਪਹਿਲੇ ਟੈਸਟ ਕ੍ਰਿਕਟ ਮੁਕਾਬਲੇ ਦੇ ਦੂਜੇ ਦਿਨ ਅੱਜ ਇੱਥੇ ਪੰਜ ਵਿਕਟਾਂ ’ਤੇ 256 ਦੌੜਾਂ ਬਣਾ ਕੇ 11 ਦੌੜਾਂ ਦੀ ਲੀਡ ਲੈ ਲਈ ਹੈ। ਰਾਹੁਲ ਦੀਆਂ 101 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਹਿਲੀ ਪਾਰੀ ਵਿੱਚ 245 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿੱਚ ਦਿਨ ਦੀ ਖੇਡ ਖ਼ਤਮ ਹੋਣ ਤੱਕ ਦੱਖਣੀ ਅਫਰੀਕਾ ਨੇ ਪੰਜ ਵਿਕਟਾਂ ’ਤੇ 256 ਦੌੜਾਂ ਬਣਾ ਲਈਆਂ ਸਨ। ਐਲਗਰ (ਨਾਬਾਦ 140) ਅਤੇ ਮਾਰਕੋ ਜਾਨਸਨ (ਨਾਬਾਦ 3) ਕਰੀਜ਼ ’ਤੇ ਮੌਜੂਦ ਹਨ।



News Source link

- Advertisement -

More articles

- Advertisement -

Latest article