43.7 C
Patiāla
Monday, June 8, 2026

ਆਰਜੇਡੀ ਤੇ ਜੇਡੀ (ਯੂ) ਦਾ ਜਲਦੀ ਹੋ ਸਕਦੈ ਰਲੇਵਾਂ

Must read


ਪਟਨਾ, 23 ਦਸੰਬਰ

ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਅੱਜ ਦਾਅਵਾ ਕੀਤਾ ਕਿ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਅਤੇ ਲਾਲੂ ਪ੍ਰਸਾਦ ਦੀ ਅਗਵਾਈ ਵਾਲੀ ਉਸ ਦੀ ਸਹਿਯੋਗੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਰਲੇਵੇਂ ਵੱਲ ਵਧ ਰਹੀਆਂ ਹਨ। ਭਾਜਪਾ ਨੇਤਾ ਗਿਰੀਰਾਜ ਸਿੰਘ ਨੇ ਸ਼ਰਾਰਤੀ ਲਹਿਜ਼ੇ ’ਚ ਕਿਹਾ, ‘‘ਲਾਲੂ ਜੀ ਨਾਲ ਮੇਰਾ ਵਿਅਕਤੀਗਤ ਸਮੀਕਰਨ ਹੈ। ਉਨ੍ਹਾਂ ਨੇ ਮੇਰੇ ਕੰਨ ਵਿੱਚ ਕਈ ਅਜਿਹੀਆਂ ਗੱਲਾਂ ਆਖੀਆਂ ਜਿਨ੍ਹਾਂ ਨੂੰ ਮੈਂ ਜਨਤਕ ਤੌਰ ’ਤੇ ਸਾਹਮਣੇ ਨਹੀਂ ਰੱਖ ਸਕਦਾ। ਪਰ ਮੈਂ ਤੁਹਾਨੂੰ ਇੰਨਾ ਦੱਸ ਦੇਵਾਂ ਕਿ ਜੇਡੀ(ਯੂ) ਦਾ ਜਲਦੀ ਹੀ ਆਰਜੇਡੀ ਨਾਲ ਰਲੇਵਾਂ ਹੋਣ ਵਾਲਾ ਹੈ।’’ ਦੂਜੇ ਪਾਸੇ ਤੇਜਸਵੀ ਯਾਦਵ ਨੇ ਭਾਜਪਾ ਨੇਤਾ ਦੇ ‘ਰਲੇਵੇਂ ਸਬੰਧੀ’ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ, ‘‘ਸਿੰਘ ਨੂੰ ਸੁਰਖੀਆਂ ’ਚ ਬਣੇ ਰਹਿਣਾ ਪਸੰਦ ਹੈ। ਜੇਕਰ ਉਹ ਕੁਝ ਵੀ ਪੁੱਠਾ-ਸਿੱਧਾ ਬੋਲਣਗੇ ਤਾਂ ਕੋਈ ਵੀ ਉਸ ’ਤੇ ਧਿਆਨ ਨਹੀਂ ਦੇਵੇਗਾ।’’ ਇਸ ਸਬੰਧ ’ਚ ਜੇਡੀ(ਯੂ) ਪ੍ਰਧਾਨ ਰਾਜੀਵ ਸਿੰਘ ‘ਲੱਲਨ’ ਨੇ ਆਖਿਆ, ‘‘ਸਾਨੂੰ ਗਿਰੀਰਾਜ ਸਿੰਘ ਦੀ ਚਰਚਾ ਨਹੀਂ ਕਰਨੀ ਚਾਹੀਦੀ। ਉਹ ਟੀਆਰਪੀ ਵਾਲੇ ਅਟਕਲਬਾਜ਼ ਹਨ। ਉਹ ਅਜਿਹੀਆਂ ਗੱਲਾਂ ਕਰਦੇ ਰਹਿਣਗੇ ਜਿਸ ਨਾਲ ਉਨ੍ਹਾਂ ਨੂੰ ਸੁਰਖੀਆਂ ’ਚ ਬਣੇ ਰਹਿਣ ’ਚ ਮਦਦ ਮਿਲੇਗੀ।’’ -ਪੀਟੀਆਈ



News Source link
#ਆਰਜਡ #ਤ #ਜਡ #ਯ #ਦ #ਜਲਦ #ਹ #ਸਕਦ #ਰਲਵ

- Advertisement -

More articles

- Advertisement -

Latest article