31 C
Patiāla
Sunday, May 12, 2024

ਸੋਸ਼ਲ ਮੀਡੀਆ ਰਾਹੀਂ ਲੱਖਾਂ ਦੀ ਠੱਗੀ

Must read


ਨਿੱਜੀ ਪੱਤਰ ਪ੍ਰੇਰਕ
ਜ਼ੀਰਕਪੁਰ, 20 ਦਸੰਬਰ
ਢਕੌਲੀ ਪੁਲੀਸ ਨੇ ਵਿਅਕਤੀ ਨੂੰ ਘਰ ਬੈਠੇ ਪੈਸੇ ਕਮਾਉਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਯਤੀਨ ਗਰਗ ਨੇ ਦੱਸਿਆ ਕਿ ਇਸ ਸਾਲ 28 ਜੁਲਾਈ ਨੂੰ ਉਸ ਦੀ ਟੈਲੀਗ੍ਰਾਮ ਆਈਡੀ ’ਤੇ ਘਰ ਬੈਠੇ ਕੰਮ ਕਰਨ ਦਾ ਲਿੰਕ ਪ੍ਰਾਪਤ ਹੋਇਆ। ਇਸ ’ਤੇ ਕਲਿੱਕ ਕਰਨ ’ਤੇ ਉਸ ਦੇ ਆਈਸੀਆਈਸੀਆਈ ਬੈਂਕ ਖਾਤੇ ਵਿੱਚੋਂ 3 ਲੱਖ 13 ਹਜ਼ਾਰ ਰੁਪਏ ਕੱਟੇ ਗਏ। ਬਾਅਦ ਵਿੱਚ ਉਸ ਨੂੰ ਇੱਕ ਐਪ ਵੱਲੋਂ ਇੱਕ ਮੇਲ ਪ੍ਰਾਪਤ ਹੋਈ ਜਿਸ ਵਿੱਚ ਕਿਸੇ ਅਣਪਛਾਤੇ ਨੇ ਉਸ ਦੇ ਖਾਤੇ ਵਿੱਚੋਂ ਲੋਨ ਲਿਆ ਹੋਇਆ ਸੀ ਜਿਸ ਦਾ ਸਬੰਧਤ ਐਪ ਵੱਲੋਂ ਨਾ ਉਸ ਨੂੰ ਕੋਈ ਫੋਨ ਕਾਲ ਆਈ ਅਤੇ ਨਾ ਹੀ ਕੋਈ ਓਟੀਪੀ ਆਇਆ। ਜਾਂਚ ਅਧਿਕਾਰੀ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

The post ਸੋਸ਼ਲ ਮੀਡੀਆ ਰਾਹੀਂ ਲੱਖਾਂ ਦੀ ਠੱਗੀ appeared first on punjabitribuneonline.com.



News Source link
#ਸਸ਼ਲ #ਮਡਆ #ਰਹ #ਲਖ #ਦ #ਠਗ

- Advertisement -

More articles

- Advertisement -

Latest article