31.9 C
Patiāla
Tuesday, May 21, 2024

ਕੈਨੇਡਾ: ਅਬਾਦੀ ਵਾਧੇ ਨੇ 66 ਸਾਲਾਂ ਦਾ ਰਿਕਾਰਡ ਤੋੜਿਆ

Must read


ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 20 ਦਸੰਬਰ

ਕੈਨੇਡਾ ਦੇ ਅੰਕੜਾ ਵਿਭਾਗ ਨੇ ਚਾਲੂ ਸਾਲ ਦੀ ਤੀਜੀ ਤਿਮਾਹੀ ਦੌਰਾਨ ਦੇਸ਼ ਦੀ ਆਬਾਦੀ ਵਿਚ ਚਾਰ ਲੱਖ 13 ਹਜ਼ਾਰ ਦਾ ਵਾਧਾ ਦਰਸਾਇਆ ਹੈ, ਜਿਸ ਨੇ 1957 ਵਾਲਾ ਰਿਕਾਰਡ ਤੋੜਿਆ ਹੈ। ਇਸੇ ਸਾਲ ਜੂਨ ਮਹੀਨੇ ਦੇਸ਼ ਦੀ ਆਬਾਦੀ ਚਾਰ ਕਰੋੜ ਤੋਂ ਟੱਪੀ ਸੀ, ਜੋ 30 ਸਤੰਬਰ ਨੂੰ 40,501,260 ਹੋ ਗਈ ਹੈ। ਇਸ ਆਬਾਦੀ ਵਾਧੇ ਵਿੱਚ ਵੱਡਾ ਯੋਗਦਾਨ ਤਿੰਨ ਲੱਖ 13 ਹਜ਼ਾਰ ਆਵਾਸੀਆਂ ਦਾ ਹੈ, ਜੋ ਤਿੰਨ ਮਹੀਨਿਆਂ ਦੌਰਾਨ ਦੇਸ਼ ਵਿੱਚ ਵਿਦਿਆਰਥੀ, ਕੱਚੇ ਕਾਮਿਆਂ ਅਤੇ ਪਨਾਹੀਆਂ ਵਜੋਂ ਸ਼ਾਮਲ ਹੋਏ।

ਬੈਂਕ ਆਫ ਕੈਨੇਡਾ ਦੇ ਉਪ ਗਵਰਨਰ ਟੋਨੀ ਗਰੈਵਲ ਅਨੁਸਾਰ ਆਬਾਦੀ ਵਾਧੇ ਨੂੰ ਦੇਸ਼ ਦੀ ਆਰਥਿਕਤਾ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਕਿ ਆਵਾਸੀ ਲੋਕ ਬਜ਼ੁਰਗ ਹੋਏ ਦੇਸ਼ਵਾਸੀਆਂ ਕਾਰਨ ਪੈਦਾ ਹੋਏ ਕਾਮਿਆਂ ਦੇ ਖੱਪੇ ਨੂੰ ਪੂਰਨ ਵਿੱਚ ਸਹਾਈ ਹੋ ਕੇ ਆਰਥਿਕ ਮਜ਼ਬੂਤੀ ਦਾ ਸਰੋਤ ਵੀ ਬਣਦੇ ਹਨ ਪਰ ਕੁਝ ਵਿਸ਼ਾ ਮਾਹਿਰ ਇਸ ਨੂੰ ਘਰਾਂ ਦੀ ਥੁੜ੍ਹ ਦੀ ਸਮੱਸਿਆ ਨੂੰ ਸਿੱਧੇ ਤੌਰ ’ਤੇ ਆਵਾਸੀਆਂ ਦੇ ਗਿਣਤੀ ਵਾਧੇ ਨਾਲ ਜੋੜ ਕੇ ਵੇਖਦੇ ਹਨ। ਉਨ੍ਹਾਂ ਅਨੁਸਾਰ ਆਵਾਸ ਵਾਧਾ ਘਰਾਂ ਦੀ ਘਾਟ ਦੇ ਨਾਲ ਨਾਲ ਦੇਸ਼ ਦੀਆਂ ਸਿਹਤ ਸੇਵਾਵਾਂ ਨੂੰ ਵੀ ਪ੍ਰਭਾਵਿਤ ਕਰ ਰਿਹਾ ਹੈ। ਇਸੇ ਕਰਕੇ ਘਰਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਤੇ ਸਰਕਾਰੀ ਯਤਨਾਂ ਦੇ ਬਾਵਜੂਦ ਮਹਿੰਗਾਈ ਲੋਕਾਂ ਦੀ ਪਕੜ ਵਿੱਚੋਂ ਬਾਹਰ ਹੋ ਕੇ ਮੁਦਰਾ ਸਫੀਤੀ ਦੇ ਵਾਧੇ ਦਾ ਕਾਰਨ ਬਣਦੀ ਹੈ, ਜਿਸ ’ਤੇ ਬੈਂਕ ਵਿਆਜ ਦਰਾਂ ਦਾ ਵਾਧਾ ਵੀ ਅਸਰ-ਕਾਰਕ ਸਾਬਤ ਨਹੀਂ ਹੋ ਰਿਹਾ। ਅੰਕੜਾ ਵਿਭਾਗ ਅਨੁਸਾਰ ਇਸ ਸਾਲ ਦੇ ਪਹਿਲੇ ਨੌਂ ਮਹੀਨਿਆਂ ਵਿੱਚ ਹੋਈ ਅਬਾਦੀ ਵਾਧਾ ਦਰ ਪਿਛਲੇ ਕਿਸੇ ਵੀ ਇੱਕ ਸਾਲ ਦੀ ਹੱਦ ਟੱਪ ਗਈ ਹੈ।



News Source link

- Advertisement -

More articles

- Advertisement -

Latest article