42.9 C
Patiāla
Sunday, May 19, 2024

ਪਾਕਿਸਤਾਨ: ਕਟਾਸ ਰਾਜ ਮੰਦਰ ਦੇ ਦਰਸ਼ਨ ਲਈ ਲਾਹੌਰ ਪੁੱਜੇ 55 ਹਿੰਦੂ ਸ਼ਰਧਾਲੂ – punjabitribuneonline.com

Must read


ਲਾਹੌਰ, 19 ਦਸੰਬਰ

ਭਾਰਤ ਤੋਂ ਲਗਪਗ 55 ਹਿੰਦੂ ਤੀਰਥ ਯਾਤਰੀ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਚਕਵਾਲ ’ਚ ਸਥਿਤ ਸ੍ਰੀ ਕਟਾਸ ਰਾਜ ਮੰਦਰ ਦੇ ਦਰਸ਼ਨ ਲਈ ਮੰਗਲਵਾਰ ਨੂੰ ਵਾਹਗਾ ਬਾਰਡਰ ਦੇ ਰਸਤੇ ਲਾਹੌਰ ਪੁੱਜੇ। ਧਾਰਮਿਕ ਸਥਾਨਾਂ ਦੀ ਯਾਤਰਾ ਲਈ ਦੋਵਾਂ ਮੁਲਕਾਂ ਦੇ ਸਮਝੌਤੇ ਤਹਿਤ ਸਿੱਖ ਅਤੇ ਹਿੰਦੂ ਤੀਰਥ ਯਾਤਰੀ ਹਰ ਸਾਲ ਭਾਰਤ ਤੋਂ ਪਾਕਿਸਤਾਨ ਦੀ ਯਾਤਰਾ ਕਰਦੇ ਹਨ ਅਤੇ ਪਾਕਿਸਤਾਨ ਦੇ ਤੀਰਥ ਯਾਤਰੀ ਹਰ ਸਾਲ ਭਾਰਤ ਜਾਂਦੇ ਹਨ। ਇਵੇਕੀ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਆਮਿਰ ਹਾਸ਼ਮੀ ਨੇ ਦੱਸਿਆ, ‘‘ਵਿਜੈ ਕੁਮਾਰ ਸ਼ਰਮਾ ਦੀ ਅਗਵਾਈ ਹੇਠ 55 ਤੀਰਥ ਯਾਤਰੀਆਂ ਦਾ ਜਥਾ ਕਟਾਸ ਰਾਜ ਮੰਦਰ ਦੇ ਦਰਸ਼ਨ ਲਈ ਮੰਗਲਵਾਰ ਨੂੰ ਵਾਹਗਾ ਬਾਰਡਰ ਦੇ ਰਸਤੇ ਲਾਹੌਰ ਪਹੁੰਚਿਆ।’’ ਈਟੀਪੀਬੀ ਇਕ ਵਿਧਾਨਕ ਬੋਰਡ ਹੈ ਜੋ ਦੇਸ਼ ਵੰਡ ਤੋਂ ਬਾਅਦ ਭਾਰਤ ਗਏ ਹਿੰਦੂਆਂ ਅਤੇ ਸਿੱਖਾਂ ਦੀਆਂ ਧਾਰਮਿਕ ਜਾਇਦਾਦਾਂ ਅਤੇ ਮੰਦਰਾਂ ਦਾ ਪ੍ਰਬੰਧ ਦੇਖਦਾ ਹੈ। ਐਡੀਸ਼ਨਲ ਸੈਕਟਰੀ ਰਾਣਾ ਸਲੀਮ ਨੇ ਵਾਹਗਾ ’ਤੇ ਫੁੱਲ ਮਾਲਾਵਾਂ ਪਹਿਨਾ ਕੇ ਸ਼ਰਧਾਲੂਆਂ ਦਾ ਨਿੱਘਾ ਸਵਾਗਤ ਕੀਤਾ। ਸ਼ਰਮਾ ਅਤੇ ਹੋਰਨਾਂ ਤੀਰਥ ਯਾਤਰੀਆਂ ਨੇ ਪਾਕਿਸਤਾਨ ’ਚ ਆਪਣੇ ਪਵਿੱਤਰ ਸਥਾਨਾਂ ਦੀ ਯਾਤਰਾ ਦਾ ਮੌਕਾ ਮਿਲਣ ’ਤੇ ਖੁਸ਼ੀ ਜ਼ਾਹਿਰ ਕੀਤੀ। -ਪੀਟੀਆਈ

 



News Source link

- Advertisement -

More articles

- Advertisement -

Latest article