42.7 C
Patiāla
Saturday, May 18, 2024

ਕੇਂਦਰ ਵੱਲੋਂ ਗੰਗਾ ਜਲ ’ਤੇ 18 ਫ਼ੀਸਦ ਜੀਐੱਸਟੀ, ਲੁੱਟ ਤੇ ਪਾਖੰਡ ਦਾ ਸਿਖ਼ਰ: ਖੜਗੇ

Must read


ਨਵੀਂ ਦਿੱਲੀ, 12 ਅਕਤੂਬਰ

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਗੰਗਾ ਜਲ ‘ਤੇ 18 ਫੀਸਦੀ ਵਸਤੂ ਅਤੇ ਸੇਵਾਵਾਂ ਟੈਕਸ (ਜੀਐੱਸਟੀ) ਲਗਾਇਆ ਹੈ, ਜੋ ਲੁੱਟ ਅਤੇ ਪਾਖੰਡ ਦਾ ਸਿਖ਼ਰ ਹੈ। ਉਨ੍ਹਾਂ ਪੋਸਟ ਕੀਤਾ,‘ਮੋਦੀ ਜੀ, ਇੱਕ ਆਮ ਭਾਰਤੀ ਦੇ ਜਨਮ ਤੋਂ ਲੈ ਕੇ ਆਪਣੇ ਜੀਵਨ ਦੇ ਅੰਤ ਤੱਕ ਮੁਕਤੀਦਾਤਾ ਮਾਤਾ ਗੰਗਾ ਦਾ ਬਹੁਤ ਮਹੱਤਵ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤਰਾਖੰਡ ਦੌਰੇ ਦਾ ਜ਼ਿਕਰ ਕਰਦੇ ਹੋਏ ਸ੍ਰੀ ਖੜਗੇ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਪੋਸਟ ਕੀਤਾ,‘ਇਹ ਚੰਗਾ ਹੈ ਕਿ ਤੁਸੀਂ ਅੱਜ ਉੱਤਰਾਖੰਡ ਵਿੱਚ ਹੋ ਪਰ ਤੁਹਾਡੀ ਸਰਕਾਰ ਨੇ ਪਵਿੱਤਰ ਗੰਗਾ ਜਲ ‘ਤੇ ਹੀ 18 ਫੀਸਦੀ ਜੀਐੱਸਟੀ ਲਗਾ ਦਿੱਤਾ ਹੈ। ਇੱਕ ਵਾਰ ਵੀ ਨਹੀਂ ਸੋਚਿਆ ਕਿ ਜਿਹੜੇ ਲੋਕ ਆਪਣੇ ਘਰਾਂ ’ਚ ਗੰਗਾ ਜਲ ਮੰਗਵਾਉਂਦੇ ਹਨ, ਉਨ੍ਹਾਂ ’ਤੇ ਕਿੰਨਾਂ ਬੋਝ ਪਵੇਗਾ।ਇਸ

ਕੇਂਦਰੀ ਅਸਿੱਧੇ ਕਰ ਅਤੇ ਕਸਟਮ ਬੋਰਡ (ਸੀਬੀਆਈਸੀ) ਨੇ  ਕਿਹਾ ਹੈ ਕਿ ਗੰਗਾ ਜਲ ‘ਤੇ ਕੋਈ ਜੀਐੱਸਟੀ ਨਹੀਂ ਹੈ।



News Source link

- Advertisement -

More articles

- Advertisement -

Latest article